Punjab

ਨਹੀਂ ਰੁਕ ਰਹੀ ਪਾਣੀ ਦੀ ਬਰਬਾਦੀ ਇੱਕ ਤੋਂ ਬਾਅਦ ਇੱਕ ਚਲਾਨ ਹੋਣ ਦੇ ਬਾਵਜੂਦ 

ਲੁਧਿਆਣਾ, 9 ਜੂਨ : ਲੁਧਿਆਣਾ ਨਗਰ ਨਿਗਮ ਵੱਲੋਂ ਕਈ ਚਲਾਨ ਕੱਟੇ ਜਾ ਚੁੱਕੇ ਹਨ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਪਰ ਲੱਗਦਾ ਲੁਧਿਆਣੇ ਦੀ ਲੋਕ ਨਹੀਂ ਸੁਧਰ ਰਹੇ ਜਾਂ ਤਾਂ ਇਹਨਾਂ ਨੂੰ ਨਗਰ ਨਿਗਮ ਦਾ ਬਿਲਕੁਲ ਵੀ ਖੌਫ ਨਹੀਂ ਹੈ। ਆਜ ਦਿਨ ਸਮਾਜ ਸੇਵੀਆਂ ਵੱਲੋਂ ਨਗਰ ਨਿਗਮ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਫਲਾਣੀ ਜਗ੍ਹਾ ਤੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਇਸ ਨੂੰ ਰੋਕਿਆ ਜਾਵੇ ਨਗਰ ਨਿਗਮ ਵੱਲੋਂ ਫੌਰੀ ਤੌਰ ਤੇ ਐਕਸ਼ਨ ਲੈ ਕੇ ਉਸ ਵਿਅਕਤੀ ਦਾ ਚਲਾਨ ਕੱਟਿਆ ਜਾਂਦਾ ਹੈ ਜੋ ਪਾਣੀ ਦੀ ਬਰਬਾਦੀ ਕਰ ਰਿਹਾ ਹੁੰਦਾ ਹੈ। ਜਿਆਦਾਤਰ ਇਹ ਪਾਣੀ ਦੀ ਬਰਬਾਦੀ ਪਾਈਪ ਲਗਾ ਕੇ ਫਰਸ਼ ਧੋਤਾ ਜਾਂਦਾ ਹੈ ਵਪਾਰਕ ਅਦਾਰਿਆਂ ਦਾ ਜਾਂ ਗੱਡੀਆਂ ਨੂੰ ਧੋਣ ਲਈ ਇਹ ਬਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅੱਜ ਕੱਲ ਬਹੁਤ ਗਰਮੀ ਹੋਣ ਕਰਕੇ ਪਾਣੀ ਦੀ ਬਹੁਤ ਕਿੱਲਤ ਹੋ ਰਹੀ ਹੈ ਪੀਣ ਵਾਲੇ ਪਾਣੀ ਦਾ ਮਿਲਣਾ ਅੱਗੇ ਬਹੁਤ ਮੁਸ਼ਕਿਲ ਹੋ ਜਾਵੇਗਾ। ਜੇ ਇਸ ਬਰਬਾਦੀ ਨੂੰ ਨਾ ਰੋਕਿਆ ਗਿਆ। ਇਹ ਸਿਲਸਿਲਾ ਲਗਾਤਾਰ ਲੁਧਿਆਣੇ ਦੇ ਵਿੱਚ ਚੱਲਦਾ ਆ ਰਿਹਾ ਹੈ ਕਈ ਵੱਡੇ ਦੁਕਾਨਦਾਰਾਂ ਵੱਲੋਂ  ਢਾਬੇੇ ਵਾਲਿਆਂਂ ਵੱਲੋਂ ਤੇ ਕਾਰ ਧੋਣ ਵਾਲੇ ਮਾਲਕਾਂ ਵੱਲੋਂ ਇਸ ਪਾਣੀ ਦੀ ਬਰਬਾਦੀ ਨੂੰ ਖੁੱਲੇ ਆਮ ਕੀਤਾ ਜਾ ਰਿਹਾ ਹੈ। ਪਰ ਨਗਰ ਨਿਗਮ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਸਿਰਫ ਇਤਲਾਹ ਕਰਨ ਤੇ ਹੀ ਇਹ ਚਲਾਨ ਕਰਨ ਪਹੁੰਚਦੇ ਹਨ। ਤਾਜੀ ਘਟਨਾ ਮਾਡਲ ਟਾਊਨ ਬੋਸ ਇਲਾਕੇ ਵਿੱਚ ਬੀਕਾਨੇਰ ਸਵੀਟਸ ਦੀ ਹੈ ਜਿਸ ਦੇ ਬਾਹਰ ਕਾਰੀਗਰਾਂ ਵੱਲੋਂ ਪਾਣੀ ਦੀ ਪਾਈਪ ਲਗਾ ਕੇ ਫਰਸ਼ ਨੂੰ ਅਤੇ ਜੂਠੇ ਬਰਤਨਾਂ ਨੂੰ ਧੋਇਆ ਜਾ ਰਿਹਾ ਤੇ ਪਾਣੀ ਦੀ ਬਰਬਾਦੀ ਖੁੱਲੇ ਆਮ ਹੋ ਰਹੀ ਹੈ ਕਿ ਇਹ ਲੋਕ ਬਿਲਕੁਲ ਵੀ ਨਹੀਂ ਸਮਝਦੇ ਕਿ ਪਾਣੀ ਦੀ ਕਿੱਲਤ ਆਉਣ ਨਾਲ ਸਾਰਿਆਂ ਜਾਣਿਆਂ ਨੂੰ ਬਹੁਤ ਔਖਾ ਹੋ ਜਾਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਨਗਰ ਨਿਗਮ ਨੂੰ ਅਤੇ ਆਮ ਇਲਾਕਾ ਨਿਵਾਸੀਆਂ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਬਰਬਾਦੀ ਨਾ ਕਰੋ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਔਖਾ ਨਾ ਹੋਣਾ ਪਵੇ ਪਰ ਇਹ ਲੋਕ ਸੁਧਰ ਦੇ ਨਹੀਂ ਜਾਪਦੇ। ਜਦੋਂ ਇਸ ਬਾਬਤ ਨਗਰ ਨਿਗਮ ਦੇ ਉਹ ਐਂਡ ਐਮ ਸੈਲ ਦੇ ਐਸ ਈ ਰਵਿੰਦਰ ਗਰਗ ਨਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਓਹਨਾਂ ਨੂੰ ਜਾਣਕਾਰੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button