
ਹੁਸੈਨੀਵਾਲਾ, (ਫ਼ਿਰੋਜ਼ਪੁਰ) 9 ਮਾਰਚ- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 3 ਰੋਜ਼ਾ ਦੇਸ਼ ਭਗਤੀ ਸਮਾਗਮ ਕਰਵਾਉਣ ਸਬੰਧੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਪ੍ਰਧਾਨ ਵਰਿੰਦਰ ਸਿੰਘ ਵੈਰਡ ਦੀ ਅਗਵਾਈ ਹੇਠ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਅੰਦਰ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਕਨੇਡਾ ਤੋਂ ਆਏ ਖੇਡ ਪ੍ਰਮੋਟਰ ਬਲਕਰਨ ਸਿੰਘ ਸੰਧੂ ਜੰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਮੇਲੇ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਲਈ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ । ਮੀਟਿੰਗ ਦੌਰਾਨ ਸੀਨੀਅਰ ਆਗੂ ਬਲਦੇਵ ਸਿੰਘ ਭੁੱਲਰ ਦੇ ਜਨਮਦਿਨ ਦੀਆਂ ਖੁਸ਼ੀਆਂ ਨੂੰ ਕੇ ਕੱਟ ਕੇ ਬਣਾਇਆ ਗਿਆ । ਸ਼ਹੀਦੀ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕਰਨ ਉਪਰੰਤ ਸੁਸਾਇਟੀ ਦੇ ਬੁਲਾਰੇ ਰਵਿੰਦਰ ਸਿੰਘ ਢਿੱਲੋ ਸੁਰ ਸਿੰਘ ਵਾਲਾ ਅਤੇ ਜਸਵਿੰਦਰ ਸਿੰਘ ਸੰਧੂ ਨੇ ਸਮਾਗਮਾਂ ਸੰਬੰਧੀ ਵਿਸਥਾਰ ਨਾਲ ਦੱਸਿਆ ਕਿ 21 ਮਾਰਚ ਨੂੰ ਨਾਮਦੇਵ ਚੌਂਕ ਫਿਰੋਜਪੁਰ ਸ਼ਹਿਰ ਬਾਗੀ ਪਾਰਕ ਅੰਦਰ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਦੀ ਅਗਵਾਈ ਹੇਠ ਹੋਵੇਗਾ “ਏਕ ਸ਼ਾਮ ਸ਼ਹੀਦੋ ਕੇ ਨਾਮ” ਦੇਸ਼ ਭਗਤੀ ਸਮਾਗਮ, 22 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਐਤਕੀਂ 23 ਮਾਰਚ ਨੂੰ ਹੁਸੈਨੀ ਵਾਲਾ ਬਾਰੇ ਕੇ ਵਿਖੇ ਹੋਵੇਗਾ ਕਬੱਡੀ ਦਾ ਮਹਾਂਕੁੰਭ ਜਿਸ ਵਿੱਚ ਮੁਟਿਆਰਾਂ, ਗੱਭਰੂਆਂ, ਬੱਚਿਆਂ ਅਤੇ ਬਜ਼ੁਰਗਾਂ ਦੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ । ਢਿੱਲੋ ਨੇ ਦੱਸਿਆ ਕਿ ਓਪਨ ਕਬੱਡੀ ਕੱਪ ਵਿੱਚ 8 ਕਲੱਬ ਖੇਡਣਗੇ ਜਿੰਨਾ ਚ ਜੇਤੂ ਨੂੰ 81 ਹਜਾਰ ਰੁਪਏ ਅਤੇ ਉਪ ਜੇਤੂ ਨੂੰ 61000 ਦੇ ਨਗਦ ਇਨਾਮ ਦੇਣ ਦੇ ਨਾਲ ਨਾਲ ਬੈਸਟਾਂ ਰੇਡਰ ਅਤੇ ਜਾਫੀ ਨੂੰ 21-21 ਹਜ਼ਾਰ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਸਵੇਰੇ 10 ਵਜੇ ਪਿੰਡ ਵਾਰ ਕਬੱਡੀ 65 ਕਿਲੋ ਦੇ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ , ਪਿੰਡ ਦੀ ਟੀਮ ਵਿੱਚ ਦੋ ਖਿਡਾਰੀ ਬਾਹਰ ਦੇ ਖੇਡ ਸਕਣਗੇ । ਖੇਡ ਮੇਲੇ ਦੌਰਾਨ ਪੰਜਾਬ ਦੀਆਂ ਲੜਕੀਆਂ ਦਾ ਜਿੱਥੇ ਕਬੱਡੀ ਸ਼ੋ ਮੈਚ ਹੋਵੇਗਾ ਉੱਥੇ ਬਜ਼ੁਰਗਾਂ ਦੇ ਵੱਡੀ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ । ਮੀਟਿੰਗ ਵਿੱਚ ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ, ਬਲਦੇਵ ਸਿੰਘ ਭੁੱਲਰ ਸੇਵਾ ਮੁਕਤ ਜਿਲਾ ਸੀਨੀਅਰ ਬਚਤ ਅਫਸਰ, ਬਲਵੰਤ ਸਿੰਘ ਸੇਵਾ ਮੁਕਤ ਡੀਐਸਓ, ਬਲਕਰਨ ਜੀਤ ਸਿੰਘ ਸਿੱਧੂ ਹਾਜੀ ਵਾਲਾ, ਸੰਤੋਖ ਸਿੰਘ ਸੰਧੂ ਰਿਟਾਇਰਡ ਐਸਡੀਓ ਬਿਜਲੀ ਬੋਰਡ, ਮਨਬੀਰ ਸਿੰਘ ਬਾਵਾ, ਅਨੰਦਪਾਲ ਸਿੰਘ ਸ਼ੂਸ਼ਕ, ਮਨਪ੍ਰੀਤ ਸਿੰਘ ਸ਼ੁਸ਼ਕ, ਦਲਬੀਰ ਸਿੰਘ ਸਰਪੰਚ ਲੱਖਾ ਭੇਡੀਆਂ, ਲਖਬੀਰ ਸਿੰਘ ਸਰਪੰਚ ਜੀਵਾ ਭੇਡੀਆਂ, ਪੁਸ਼ਪਿੰਦਰ ਸਿੰਘ ਸ਼ੈਰੀ ਸੰਧੂ ਵਸਤੀ ਭਾਗ ਸਿੰਘ, ਤਜਿੰਦਰ ਸਿੰਘ ਹੀਰੋ ਮੋਟਰਸਾਈਕਲ ਵਾਲੇ, ਗੁਰਮੀਤ ਸਿੰਘ ਸਿੱਧੂ ਮਲੂਵਾਲੀਆ, ਸਾਰਜ ਸਿੰਘ ਬੰਬ ਕੌਮੀ ਆਗੂ ਭਾਰਤੀ ਕਿਸਾਨ ਯੂਨੀਅਨ, ਸਰਬਜੀਤ ਸਿੰਘ ਬੂਹ ਸਾਬਕਾ ਸਰਪੰਚ, ਪ੍ਰਗਟ ਸਿੰਘ ਸੋਢੇ ਵਾਲਾ, ਈਸ਼ਵਰ ਸ਼ਰਮਾ, ਗੋਪੀ ਔਲਖ ਵਜ਼ੀਦਪੁਰ, ਮਨਦੀਪ ਸਿੰਘ ਜੋਨ ਆਦਿ ਹਾਜ਼ਰ ਸਨ।



