Punjab

ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 1 ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ 20 ਮਾਰਚ (ਬਾਲ ਕਿਸ਼ਨ)– ਕੇਂਦਰੀ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 1 ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 42/52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 1689 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਬੀਤੇ ਦਿਨ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਦੌਰਾਨ ਕੈਦੀ ਹਰਿੰਦਰ ਵਧਵਾ ਉਰਫ ਹੈਪੀ ਪੁੱਤਰ ਜਨਕ ਰਾਜ ਵਾਸੀ ਗਲੀ ਨੰਬਰ 5 ਰਾਧਾ ਸਵਾਮੀ ਕਾਲੌਨੀ ਫਾਜ਼ਿਲਕਾ, ਥਾਣਾ ਫਾਜ਼ਿਲਕਾ, ਜ਼ਿਲ੍ਹਾ ਜ਼ਿਲ੍ਹਾ ਦੇ ਵਿਛੇ ਬਿਸਤਰੇ ਵਿਚੋਂ ਐੱਨਐੱਲ ਜੇਡੀ ਮਸ਼ੀਨ ਦੀ ਮੱਦਦ ਨਾਲ 1 ਮੋਬਾਇਲ ਫੋਨ ਕੀਪੈਡ ਸਮੇਤ ਬੈਅਰੀ ਤੇ ਸਿੰਮ ਕਾਰਡ ਅਤੇ ਚਿੱਟੇ ਰੰਗ ਦੀਆਂ ਟੁੱਟੀਆਂ, ਪੀਸੀਆਂ ਹੋਈਆਂ ਨਸ਼ੀਲੀਆਂ ਜਾਪਦੀਆਂ ਗੋਲੀਆਂ ਜਿਸ ਦਾ ਵਜਨ ਸਮੇਤ ਲਿਫਾਫਾ 24 ਗ੍ਰਾਮ ਹੈ ਬਰਾਮਦ ਹੋਈਆਂਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 1831 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 16 ਮਾਰਚ 2025 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ 6 ਪੀਲੇ ਰੰਗ ਦੀ ਟੇਪ ਵਿਚ ਲਿਪਾਟੇ ਫੈਂਕੇ (ਥਰੋ) ਕੀਤੇ ਬਰਾਮਦ ਹੋਏ। ਜਿਨ੍ਹਾਂ ਵਿਚੋਂ 81 ਕੌਫੀ ਰੰਗ ਦੇ ਕੈਪਸੂਲ ਨਸ਼ੀਲੇ ਜਾਪਦੇ ਅਤੇ 40 ਪੂੜੀਆਂ ਜਰਦਾ (ਤੰਬਾਕੂ) ਬਰਾਮਦ ਹੋਇਆਪੁਲਿਸ ਨੇ ਦੱਸਿਆ ਕਿ ਉਕਤ ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button