
ਫ਼ਿਰੋਜ਼ਪੁਰ, 9 ਮਾਰਚ (ਬਾਲ ਕਿਸ਼ਨ)–ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਮਾਛੀਵਾੜਾ ਵਿਖੇ ਇਕ ਵਿਅਕਤੀ ਅਤੇ ਉਸ ਦੇ ਰਿਸ਼ਤੇਦਾਰਾਂ ’ਤੇ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਦੋਸ਼ ਵਿਚ ਪੁਲਿਸ ਨੇ 6 ਵਿਅਕਤੀਆਂ ਲਿਾਫ 333, 118 (1), 115 (2), 351 (2), 324 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮਾਛੀਵਾੜਾ ਨੇ ਦੱਸਿਆ ਕਿ ਮਿਤੀ 6-7 ਮਾਰਚ 2025 ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਉਹ ਆਪਣੇ ਭਰਾ ਅਮਰਜੀਤ ਸਿੰਘ ਘਰ ਸਮੇਤ ਆਪਣੇ ਰਿਸ਼ਤੇਤਾਰ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰ ਭਰਾ ਅਮਰਜੀਤ ਸਿ ਦੇ ਨਵੇਂ ਮਕਾਨ ਦੇ ਲੈਂਟਰ ਪੈਣ ਤੋਂ ਬਾਅਦ ਰੋਟੀ ਪਾਣੀ ਖਾਹ ਰਹੇ ਸੀ ਤਾਂ ਸਾਰੇ ਦੋਸ਼ੀਅਨ ਬੂਟਾ ਸਿੰਘ ਪੁੱਤਰ ਫੁੰਮਣ ਸਿੰਘ, ਗੁਰਬਖਸ਼ ਸਿੰਘ ਪੁੱਤਰ ਫੁੰਮਣ ਸਿੰਘ, ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਬਲਦੇਵ ਸਿੰਘ ਪੁੱਤਰ ਗੱਜਣ ਸਿੰਘ, ਕੁਲਜੀਤ ਸਿੰਘ ਪੁੱਤਰ ਕਰਨੈਲ ਸਿੰਘ, ਰਛਪਾਲ ਸਿੰਘ ਪੁੱਤਰ ਗੱਜਣ ਸਿੰਘ ਵਾਸੀਅਨ ਪਿੰਡ ਮਾਛੀਵਾੜਾ ਹਥਿਆਰਾ ਸਮੇਤ ਘਰ ਅੰਦਰ ਆਏ ਜਿਨ੍ਹਾਂ ਨੇ ਉਸ ਦੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਦੇ ਸੱਟਾਂ ਮਾਰੀਆਂ, ਘਰ ਦੀ ਭੰਨ ਤੋੜ ਕੀਤੀ ਰੌਲਾ ਪੈਣ ਤੇ ਲੋਕਾਂ ਦਾ ਇਕੱਠ ਵੇਖ ਕੇ ਇਹ ਸਾਰੇ ਦੋਸ਼ੀਅਨ ਧਮਕੀਆਂ ਦਿੰਦੇ ਹੋਏ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



