
ਫ਼ਿਰੋਜ਼ਪੁਰ, 9 ਮਾਰਚ (ਬਾਲ ਕਿਸ਼ਨ)– ਜ਼ੀਰਾ ਦੇ ਅਧੀਨ ਆਉਂਦੇ ਪਿੰਡ ਕਿਲੀ ਨੌ ਬਾਦ ਵਿਖੇ ਰੰਜ਼ਿਸ਼ ਦੇ ਚੱਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ 118 (1), 115 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਜੀਤ ਸਿੰਘ ਸਰਪੰਚ ਪੁੱਤਰ ਮਹਾਨ ਸਿੰਘ ਵਾਸੀ ਕਿਲੀ ਨੌਂ ਬਾਅਦ ਨੇ ਦੱਸਿਆ ਕਿ ਦੋਸ਼ੀਅਨ ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਪ੍ਰਗਟ ਸਿੰਘ, ਪ੍ਰਗਟ ਸਿੰਘ ਪੁੱਤਰ ਮਲੂਕ ਸਿੰਘ, ਅਨਮੋਲ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀਅਨ ਕਿਲੀ ਨੌਂ ਬਾਅਦ ਨੇ ਉਸ ਦੀ ਮੁਕੱਦਮਾ ਵਿਰੁੱਧ ਸਰਪੰਚ ਦੀਆਂ ਫਾਇਲਾਂ ਭਰੀਆਂ ਸਨ ਜੋ ਕਿਸੇ ਕਾਰਨ ਰੱਦ ਹੋ ਗਈਆਂ ਸਨ, ਜਿਨ੍ਹਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਦੀਆਂ ਫਾਇਲਾਂ ਉਸ ਨੇ ਰੱਦ ਕਰਵਾਈਆਂ ਸਨ। ਜਿਸ ਕਰਕੇ ਦੋਸ਼ੀਅਨ ਉਕਤਾਨ ਨੇ ਉਸ ਮੁਕੱਦਮਾ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਨਵੀਰ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



