Punjab

ਸੜਕ ’ਤੇ ਖੜ੍ਹੀ ਮਸ਼ੀਨਰੀ ’ਚ ਕਾਰ ਵੱਜਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ

ਸੁਭਾਨਪੁਰ, 26 ਮਈ : ਢਿੱਲਵਾਂ ਫਲਾਈਓਵਰ ਨੇੜੇ ਸੜਕ ‘ਤੇ ਖੜ੍ਹੀ ਇਕ ਮਸ਼ੀਨਰੀ ਨਾਲ ਇਨੋਵਾ ਕਾਰ ਦੇ ਟਕਰਾਅ ਜਾਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ਜਦਕਿ ਕਾਰ ਵਿਚ ਸਵਾਰ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਸਬ ਇੰਸਪੈਕਟਰ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਢਿੱਲਵਾਂ ਫਲਾਈਓਵਰ ਨੇੜੇ ਇਕ ਸੜਕ ਹਾਦਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸੜਕ ‘ਤੇ ਖੜ੍ਹੀ ਇੱਕ ਮਸ਼ੀਨਰੀ ਨਾਲ ਇਨੋਵਾ ਕਾਰ ਜੋ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਿਸ ਨਾਲ ਟੱਕਰ ਹੋ ਜਾਣ ਕਾਰਨ ਹੋਇਆ। ਜਿਸ ਵਿਚ ਕਾਰ ਸਵਾਰ ਪੰਕਜ ਅਨੇਜਾ ਪੁੱਤਰ ਕੇਵਲ ਕ੍ਰਿਸ਼ਣ ਵਾਸੀ ਅੰਮ੍ਰਿਤਸਰ ਦੀ ਮੌਤ ਹੋ ਗਈ। ਜਦਕਿ ਸ਼ਸ਼ੀਪਾਲ ਪੁੱਤਰ ਤਾਰਾ ਚੰਦ ਵਾਸੀ ਅੰਮ੍ਰਿਤਸਰ ਗੰਭੀਰ ਜ਼ਖ਼ਮੀ ਹੋ ਗਿਆ। ਜੋ ਕਿ ਕੱਪੜਾ ਵਪਾਰੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੌਰਚਰੀ ਘਰ ‘ਚ ਰੱਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਭਰਾ ਰਵਿੰਦਰ ਕੁਮਾਰ ਅਨੇਜਾ ਦੇ ਬਿਆਨਾਂ ‘ਤੇ ਮਸ਼ੀਨਰੀ ਨੂੰ ਸੜਕ ‘ਤੇ ਲਾਪਰਵਾਹੀ ਨਾਲ ਖੜ੍ਹਾ ਕਰਨ ਅਤੇ ਪ੍ਰਤਾਪ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button