Punjab

ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਮਨਾਇਆ ਕਾਰਗਿਲ ਵਿਜੈ ਦਿਵਸ

ਪੱਟੀ, 28 ਜੁਲਾਈ : ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਅਧੀਨ ਚੱਲ ਰਹੀ ਨਾਮਵਰ ਸਿੱਖਿਆ ਸੰਸਥਾ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਅਗਵਾਈ ਹੇਠ ਕਾਰਗਿਲ ਵਿਜੈ ਦਿਵਸ ਦੀ 26ਵੀਂ ਵਰੇਗੰਢ ਪੂਰੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਈ ਗਈ। ਇਸ ਸਬੰਧੀ ਸਭ ਤੋਂ ਪਹਿਲਾਂ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ ਗੀਤ ਗਾਇਨ ਕੀਤੇ ਉਪਰੰਤ ਵਿਦਿਆਰਥੀਆਂ ਨੇ ਇਕ ਸਕਿੱਟ ਸੈਨਿਕਾਂ ਦੇ ਰੋਲ ਨੂੰ ਨਿਭਾਉਂਦੀ ਹੋਈ ਪੇਸ਼ ਕੀਤੀ। ਜਿਸਨੂੰ ਸਾਰੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੂਬ ਸਰਾਹਿਆ। ਇਸ ਤੋਂ ਬਾਅਦ ਐਡਮਿਨਿਸਟਰੇਟਰ ਨਰਿੰਦਰ ਸਿੰਘ ਨੇ ਵਿਸਥਾਰ ਸਹਿਤ ਕਸ਼ਮੀਰ ਦੇ ਕਾਰਗਿਲ ਤੇ ਇਸ ਦੇ ਨਾਲ ਲੱਗਦੇ ਰਣਨੀਤਿਕ ਖੇਤਰਾਂ ਬਾਰੇ ਦੱਸਦੇ ਹੋਏ ਆਪ੍ਰੇਸ਼ਨ ਵਿਜੈ ’ਤੇ ਇਕ ਲੈਕਚਰ ਦੇ ਰੂਪ ਵਿਚ ਪੇਸ਼ ਕੀਤਾ। ਜਿਸ ਵਿਚ ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇ ਪਾਕਿਸਤਾਨੀ ਸੈਨਿਕਾਂ ਨੇ ਘੁਸਪੈਠ ਕਰਦੇ ਹੋਏ ਕਾਰਗਿਲ, ਟਾਇਗਰਹਿਲ ਤੇ ਹੋਰ ਚੋਟੀਆਂ ’ਤੇ ਜੋ ਕਬਜ਼ਾ ਕਰ ਲਿਆ ਸੀ ਨੂੰ ਖਾਲੀ ਕਰਵਾਉਣ ਵਾਸਤੇ ਭਾਰਤੀ ਸੈਨਾ ਅਤੇ ਭਾਰਤੀ ਵਾਯੂ ਸੈਨਾ ਨੇ ਪੂਰੀ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਉਪਰੰਤ ਆਪਣੀ ਫਤਿਹ ਹਾਸਿਲ ਕੀਤੀ। ਇਸ ਦਿਨ ਦੇਸ਼ ਦੀ ਰੱਖਿਆ ਹਿੱਤ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹੋਏ ਜਿਨ੍ਹਾਂ ਸੈਨਿਕਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ। ਉਨ੍ਹਾਂ ਨੂੰ ਹਰ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਨਵੀ ਦਿੱਲੀ ਤੇ ਦਰਾਸ ਦੇ ਯੁੱਧ ਸਮਾਰਕ ’ਤੇ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਨ। ਚੇਅਰਮੈਨ ਡਾ.ਰਾਜੇਸ਼ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਸ਼ੁਭੀ ਭਾਰਦਵਾਜ ਨੇ ਇਨ੍ਹਾਂ ਸ਼ਹੀਦ ਸੈਨਿਕਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਵਾਇਸ ਪ੍ਰਿੰਸੀਪਲ ਸੋਨੀਆ ਸ਼ਰਮਾ, ਦਲਜੀਤ ਸਿੰਘ, ਮੰਜੂ ਬਾਲਾ, ਰੁਪਿੰਦਰ ਕੌਰ, ਮਨਿੰਦਰ ਕੌਰ ਤੇ ਸਟਾਫ਼ ਵੀ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button