
ਪੱਟੀ, 28 ਜੁਲਾਈ : ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਵੱਲੋਂ ਮਾਤਾ ਚਿੰਤਪੁਰਨੀ ਦਾ ਸਾਵਣ ਮੇਲੇ ਤੇ ਲੰਗਰ ਭੰਡਾਰੇ ਦੀ ਧੂਮਧਾਮ ਨਾਲ ਸ਼ੁਰੂਆਤ ਕਰ ਦਿੱਤੀ ਗਈ ਹੈ। ਪੰਡਿਤ ਅਮਿਤ ਤਿਵਾੜੀ ਤੇ ਪੰਡਿਤ ਸ਼ੁਭਾਸ਼ ਵਰਦਾਵੰਨ ਤੇ ਸਾਥੀਆਂ ਵੱਲੋਂ ਕਮੇਟੀ ਮੈਂਬਰਾਂ ਦੀ ਲੰਗਰ ਦੀ ਸ਼ੁਰੂਆਤ ਦੀ ਰੀਤੀ-ਰਿਵਾਜਾਂ ਨਾਲ ਪੂਜਾ ਅਰਚਨਾ ਕੀਤੀ। ਉਪਰੰਤ ਸਰਬੱਤ ਦੇ ਭਲੇ ਲਈ ਹਵਨ ਯੱਗ ਹੋਇਆ। ਹਵਨ ਯੱਗ ਦੀ ਸੰਪੂਰਨ ਆਹੂਤੀ ’ਚ ਸ਼ਹਿਰ ਦੇ ਸੰਤ ਸਮਾਜ ਤੋਂ ਇਲਾਵਾ ਇਲਾਕੇ ਦੇ ਰਾਜਨੀਤਕ ਆਗੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੰਜਕ ਪੂਜਨ ਕੀਤਾ ਗਿਆ। ਉਪਰੰਤ ਵਿਸ਼ਾਲ ਲੰਗਰ ਭੰਡਾਰੇ ਦੀ ਸ਼ੁਰੂਆਤ ਹੋਈ। ਇਸ ਮੌਕੇ ਸਮਾਗਮ ’ਚ ਆਏ ਸੰਤ-ਸਮਾਜ ਤੇ ਸ਼ਹਿਰ ਨਿਵਾਸੀਆਂ ਵੱਲੋਂ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਮੈਨੇਜਮੈਂਟ ਕਮੇਟੀ ਪੱਟੀ ਦੇ ਸਰਪ੍ਰਸਤ ਮਾਸਟਰ ਪ੍ਰਦੀਪ ਕੁਮਾਰ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ ਅਤੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਜਗਮੋਹਨ ਮਨਚੰਦਾ ਸੈਕਟਰੀ, ਅਮਿਤ ਪੁਰੀ, ਰਾਕੇਸ਼ ਕੁਮਾਰ ਟੋਨੀ ਤੇ ਅਮਨੀਸ਼ ਬੱਤਰਾ,ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦਾ ਸਾਵਣ ਮੇਲਾ ਤੇ ਲੰਗਰ ਭੰਡਾਰਾ ਦੂਸਰੀ ਵਾਰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਲੇ ’ਚ ਸੰਗਤ ਦਾ ਆਇਆ ਹੜ੍ਹ ਦੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਆਸ਼ੂ ਅਰੋੜਾ ਅਤੇ ਸੰਜੀਵ ਕੁਮਾਰ ਕੋੜਾ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਮਾਤਾ ਰਾਣੀ ਦੀ ਚੌਕੀ ਹੋਵੇਗੀ, ਜਿਸ ’ਚ ਜਸਬੀਰ ਜੱਸੀ ਵੱਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਣ ਕਰਨਗੇ। ਪ੍ਰਬੰਧਕ ਕਮੇਟੀ ਵੱਲੋਂ ਆਏ ਸੰਤ-ਸਮਾਜ ਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰੇਮਜੀ ਸੰਸਥਪਕ ਮਾਤਾ ਵੈਸ਼ਨੋ ਦੇਵੀ ਮੰਦਰ, ਸੁਮਨ ਭੱਲਾ ਪ੍ਰਧਾਨ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ, ਵਿਨੋਦ ਕੁਮਾਰ ਖੰਨਾ, ਅਮਿਤ ਪੁਰੀ ਵਾਈਸ ਪ੍ਰਧਾਨ, ਪ੍ਰਿੰਸੀਪਲ ਜਸਬੀਰ ਕੌਰ, ਬ੍ਰਿਜ ਭੂਸ਼ਨ ਸਾਹਨੀ ਪ੍ਰਧਾਨ ਗੁਪਤੇਸ਼ਵਰ ਮੰਦਰ ਪੱਟੀ, ਚੰਦਨ ਭਨੋਟ, ਰਾਜਨ ਅਰੋੜਾ ਲਕਛਮੀ ਨਾਰਾਇਨ ਮੰਦਰ ਪੱਟੀ, ਮੰਦਰ ਮਾਤਾ ਕਤਲੂਈ ਟਰੱਸਟ ਜਤਿਨ ਸ਼ਰਮਾ, ਹਨੀ ਸੂਦ, ਚੰਦਰ ਮੋਹਨ ਤੇਜੀ ਪ੍ਰਧਾਨ, ਵਿਜੇ ਸ਼ਰਮਾ ਚੇਅਰਮੈਂਨ, ਸਵਰਨ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ, ਦੀਪਕ ਚੌਧਰੀ, ਸੇਵਾਦਾਰ ਲਵਲੀ ਅਰੋੜਾ, ਰਮਨ ਸ਼ਰਮਾ, ਡਾ. ਸਾਜਨ ਸ਼ਰਮਾ, ਮਨੀਸ਼ ਵਰਮਾ, ਬੱਬਲੂ ਮਰਵਾਹਾ, ਨੀਤਨ ਭੱਲਾ, ਸਤਨਾਮ ਸਿੰਘ ਰੋਮੀ, ਭਵਨ ਕੁਮਾਰ ਟਾਹ, ਕੇਸ਼ਵ ਸ਼ਰਮਾ, ਵਿਜੇ ਸ਼ਰਮਾ ਜੇਈ, ਤਰਲੋਚਨ ਸਿੰਘ ਬੇਦੀ, ਰਣਬੀਰ ਸੂਦ, ਵਿਨੋਦ ਕੁਮਾਰ ਗੱਪਾ, ਹਰਜਿੰਦਰ ਸਿੰਘ ਪੱਪੂ ਸਰਾਫ, ਸੁਭਾਸ਼ ਸੂਦ, ਹਰੀਸ਼ ਸੂਦ,ਵਿੱਕੀ ਸੂਦ, ਸੋਨੂੰ ਜੈਨ, ਬਿੰਕੂ ਸਾਹਨੀ, ਰਾਜ ਕੁਮਾਰ, ਡਾ. ਪਰਮਿੰਦਰ ਸਿੰਘ,ਗੌਰਵ ਸਹਿਗਲ, ਮੁਕੇਸ ਭੱਲਾ, ਕਰਮਨ ਪਟਵਾਰੀ, ਪ੍ਰਦੀਪ ਸੂਦ, ਹਰੀਸ਼ ਸੂਦ, ਸੰਜੀਵ ਕੁਮਾਰ ਸ਼ੀਸ਼ਾ, ਵਿਨੋਦ ਕੁਮਾਰ ਗੱਪਾ, ਦਰਸ਼ਨ ਲਾਲ, ਅਨਿਲ ਅਰੋੜਾ, ਮੋਹਿਤ ਅਰੋੜਾ, ਰਛਪਾਲ ਬੇਦੀ, ਕੇ.ਕੇ. ਬਿੱਟੂ, ਦੀਪਕ ਕੁਮਾਰ, ਪ੍ਰਿੰਸ ਸ਼ਰਮਾ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਸੈਕਟਰੀ ਜਗਮੋਹਨ ਮਨਚੰਦਾ, ਅਮਨੀਸ਼ ਕੁਮਾਰ ਬੱਤਰਾ ਵਾਈਸ਼ ਪ੍ਰਧਾਨ, ਸੰਜੀਵ ਕੁਮਾਰ ਕੌੜਾ, ਕੇ.ਕੇ. ਬਿੱਟੂ, ਸੁਭਾਸ਼ ਕੁਮਾਰ ਸ਼ਰਮਾ, ਪ੍ਰਵਕਤਾਂ ਰਾਕੇਸ਼ ਟੋਨੀ, ਰਛਪਾਲ ਬੇਦੀ, ਗੁਰਸੇਵਕ ਸਿੰਘ, ਚਾਨਣ ਸਿੰਘ ਬੁੱਟਰ, ਬੱਬਲੂ ਮਰਵਾਹਾ, ਮਾਸਟਰ ਰਾਕੇਸ਼ ਸ਼ਰਮਾ, ਜਸਬੀਰ ਸਿੰਘ ਸੰਧੂ, ਹਰਭਜਨ ਸਿੰਘ, ਭਵਨ ਕੁਮਾਰ ਟਾਹ, ਅਵਤਾਰ ਸਿੰਘ ਕੰਡਾ, ਪ੍ਰਭ ਬਿੱਲਾ, ਪਵਨ ਮਨਚੰਦਾ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।



