Punjab

ਸਿੱਧੂ ਮੂਸੇ ਵਾਲਾ ਦੀ ਡਾਕੂਮੈਂਟਰੀ ਸਬੰਧੀ ਮਾਨਸਾ ਅਦਾਲਤ ਵਿੱਚ ਸੁਣਵਾਈ ਅੱਜ ਵੀਰਵਾਰ ਨੂੰ 

ਮਾਨਸਾ, 12 ਜੂਨ 2025 : ਕੌਮਾਂਤਰੀ ਮੀਡੀਆ ਕੰਪਨੀ ਬੀਬੀਸੀ ਵਰਲਡ ਵੱਲੋਂ ਪੰਜਾਬ ਦੇ ਨਾਮਵਰ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦੀ ਦੀ ਜ਼ਿੰਦਗੀ ਅਤੇ ਕਤਲ ਤੇ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਤੇ ਰੋਕ ਲਾਉਣ ਲਈ ਦਾਇਰ ਪਟੀਸ਼ਨ ਤੇ ਅੱਜ 12 ਜੂਨ ਨੂੰ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧ ਵਿੱਚ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆਂ ਅਗਲੀ ਤਰੀਕ ਅੱਜ ਦੀ ਤੈਅ ਕੀਤੀ ਸੀ। ਹੁਣ ਆਮ ਲੋਕਾਂ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਸੁਣਵਾਈ ਦੇ ਨਤੀਜਿਆਂ ਵੱਲ ਟਿਕੀਆਂ ਹੋਈਆਂ ਹਨ। ਉਧਰ ਬੀਬੀਸੀ ਵਰਲਡ ਵੱਲੋਂ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਨੂੰ ਦਰਸ਼ਕਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਅੱਜ ਸਵੇਰੇ 10 ਵਜੇ ਤੱਕ ਦੀ ਕਿਲਿੰਗ ਕਾਲ ਦੇ ਪਹਿਲੇ ਐਪੀਸੋਡ ਨੂੰ 4 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸੇ ਤਰ੍ਹਾਂ ਦੂਸਰੇ ਐਪੀਸੋਡ ਨੂੰ ਦੇਖਣ ਵਾਲਿਆਂ ਦੀ ਗਿਣਤੀ ਵੀ ਪੌਣੇ ਤਿੰਨ ਲੱਖ ਤੋਂ ਟੱਪ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਮੂਸੇ ਵਾਲਾ ਤੇ ਬਣੀ  ਡਾਕੂਮੈਂਟਰੀ ਨੂੰ ਦੇਖਣ ਵਾਲਿਆਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਦੱਸਣ ਯੋਗ ਹੈ ਕਿ ਬੀਬੀਸੀ ਵਰਲਡ  ਵੱਲੋਂ ਨਾਮਵਰ ਗਾਇਕ ਸਿੱਧੂ ਮੂਸੇ ਵਾਲਾ ਤੇ ਬਣੀ ਡਾਕੂਮੈਂਟਰੀ 11 ਜੂਨ ਨੂੰ ਮੁੰਬਈ ਵਿਖੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ ਜਾਣੀ ਸੀ ਪਰ ਅਦਾਲਤੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਿਰਮਾਤਾ ਕੰਪਨੀ ਨੇ ਇਸ ਡਾਕੂਮੈਂਟਰੀ ਦੇ ਦੋ ਐਪੀਸੋਡ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤੇ ਸਨ।

Related Articles

Leave a Reply

Your email address will not be published. Required fields are marked *

Back to top button