Punjab

FCI ‘ਚ ਟੋਟਾ ਚੌਲਾਂ ਦੇ ਘਪਲੇ ਦੀ ਜਾਂਚ ਲਈ AGM ਦੀ ਚਾਰ ਮੈਂਬਰੀ ਟੀਮ ਜਗਰਾਉਂ ਪਹੁੰਚੀ

ਜਗਰਾਓ, 12 ਜੂਨ 2025: ਬੀਤ ਚੁੱਕੇ 15 ਦਿਨਾਂ ਵਿੱਚ ਲਗਾਤਾਰ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਆ ਰਹੇ ਐਫਸੀਆਈ ਅਤੇ ਸੈਲਰ ਮਾਲਕਾਂ ਦੀ ਮਿਲੀ ਭੁਗਤ ਨਾਲ ਐਫਸੀਆਈ ਦੇ ਗੁਦਾਮਾਂ ਵਿੱਚ ਲੱਗੇ 35% ਦੇ ਕਰੀਬ ਟੋਟਾ ਚੌਲਾਂ ਦੇ ਮਾਮਲੇ ਵਿੱਚ ਜਿੱਥੇ ਸਮਾਜ ਸੇਵੀਆਂ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਲਈ ਆਵਾਜ਼ ਉਠਾਈ ਸੀ ਉੱਥੇ ਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਲਈ ਪ੍ਰਿੰਸੀਪਲ ਸੈਕਟਰੀ ਫੂਡ ਸਪਲਾਈ ਨੂੰ ਜਾਂਚ ਦੇ ਆਦੇਸ਼ ਦੇ ਤੇ ਸਨ। ਜਿੱਥੇ ਇੰਨਾ ਕੁਝ ਵਾਪਰਨ ਤੋਂ ਬਾਅਦ ਅੱਜ ਐਫਸੀਆਈ ਦੇ ਅਧਿਕਾਰੀ ਏਜੀਐਮ ਆਪਣੀ ਚਾਰ ਮੈਂਬਰੀ ਟੀਮ ਨਾਲ ਜਾਂਚ ਲਈ ਜਗਰਾਉਂ ਐਫਸੀਆਈ ਦੇ ਦਫਤਰ ਪਹੁੰਚੇ ਅਤੇ ਉਨਾਂ ਨੇ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਬੁਲਾਇਆ ਅਤੇ ਉਹਨਾਂ ਤੋਂ ਇਹ ਸਾਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਪਹਿਲਾਂ ਤਾਂ ਪੱਤਰਕਾਰਾਂ ਨੂੰ  ਡਰਾਉਣਾ ਧਮਕਾਉਣਾ ਚਾਹਿਆ ਤਾਂ ਪੱਤਰਕਾਰ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਟੀਮ ਨੂੰ ਕਿਹਾ ਕਿ ਤੁਸੀਂ ਜਾਂਚ ਕਰਨ ਲਈ ਆਏ ਹੋ ਤੇ ਉਸ ਵੱਲ ਧਿਆਨ ਦਿਓ। ਏਜੀਐਮ ਦੇ ਨਾਲ ਆਏ ਇੱਕ ਅਧਿਕਾਰੀ ਨੇ ਕਈ ਪੈਂਤਰੇ ਖੇਡਣੇ ਸ਼ੁਰੂ ਕੀਤੇ ਤਾਂ ਪੱਤਰਕਾਰਾਂ ਵੱਲੋਂ ਉਹਨਾਂ ਸਾਰੀਆਂ ਗੱਲਾਂ ਦਾ ਸਾਫ ਤੇ ਮੋਟੇ ਲਫਜ਼ਾਂ ਵਿੱਚ ਜਵਾਬ ਦਿੰਦੇ ਹੋਏ ਕਿਹਾ ਕੀ ਜਿੰਨਾ  ਦਿਮਾਗ ਤੁਸੀਂ ਇਹਨਾਂ ਫਾਲਤੂ ਗੱਲਾਂ ਵਿੱਚ ਲਾ ਰਹੇ ਹੋ ਜੇ ਉਨਾਂ ਦਿਮਾਗ ਤੁਸੀਂ ਜਾਂਚ ਵਿੱਚ ਲਾਓ ਤਾਂ ਤੁਹਾਡੇ ਹੱਥ ਬਹੁਤ ਕੁਝ ਲੱਗ ਸਕਦਾ ਹੈ ਤਾਂ ਟੀਮ ਵੱਲੋਂ ਫਿਰ ਨਵਾਂ ਪੈਂਤਰਾ ਅਪਣਾਉਣ ਦੇ ਹੋਏ ਨਰਮ ਰੁੱਖ ਅਪਣਾਇਆ ਅਤੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੱਤਰਕਾਰਾਂ ਤੋਂ ਜਾਣਕਾਰੀ ਲੈ ਕੇ ਆਪਣੀ ਜਾਂਚ ਵਿੱਚ ਰੁਝ ਗਏ। ਖਬਰ ਲਿਖੇ ਜਾਣ ਤੱਕ ਜਾਂਚ ਲਈ ਪਹੁੰਚੀ ਟੀਮ ਵੱਲੋਂ ਚਾਰ ਸ਼ੈਲਰਾਂ ਦਾ ਲਗਾਇਆ ਗਿਆ ਮਾਲ ਚੈੱਕ ਕੀਤਾ ਜਾ ਚੁੱਕਾ ਸੀ, ਜਾਂਚ ਹਾਲੇ ਵੀ ਚੱਲ ਰਹੀ ਹੈ। ਜਾਂਚ ਲਈ ਆਈ ਟੀਮ ਵੱਲੋਂ ਪੱਤਰਕਾਰਾਂ ਨਾਲ ਕੀਤੇ ਹੋਏ ਵਿਹਾਰ ਨੂੰ ਦੇਖਦੇ ਹੋਏ ਦਾਲ ਵਿੱਚ ਜਰੂਰ ਕੁਝ ਕਾਲਾ ਜਾਪਦਾ ਹੈ ਹੁਣ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਇਹ ਟੀਮ ਦੁਬਾਰਾ ਜਾਂਚ ਦੇ ਨਾਮ ਤੇ ਲਾਏ ਹੋਏ ਛਾਨਣੇ ਵਿੱਚੋਂ ਛਣਕੇ ਥੱਲੇ ਕੀ ਆਉਂਦਾ ਹੈ। ਜਾਂਚ ਟੀਮ ਦੇ ਜਗਰਾਉਂ ਪਹੁੰਚਣ ਤੇ ਸ਼ੈਲਰ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਅਤੇ ਐਫਸੀਆਈ ਅਧਿਕਾਰੀਆਂ ਦੇ ਮੂੰਹ ਦੇ ਰੰਗ ਸਾਫ ਬਦਲਦੇ ਦੇਖੇ ਜਾ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button