ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਫਿਰੋਜ਼ਪੁਰ ਵਿਖੇ ਸਰਕਾਰੀ ਹਾਈ ਸਮਾਰਟ ਸਕੂਲ ਰੁਕਨੇਵਾਲਾ ਦੇ ਵਿਦਿਆਰਥੀਆਂ ਨੂੰ ਨਰਸਿੰਗ ਕੋਰਸਾਂ ਦੀ ਜਾਣਕਾਰੀ ਦਿੱਤੀ

ਫ਼ਿਰੋਜ਼ਪੁਰ, 7 ਮਾਰਚ (ਜਸਵਿੰਦਰ ਸਿੰਘ ਸੰਧੂ)– ਅੱਜ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਫਿਰੋਜ਼ਪੁਰ ਵਿਖੇ ਸਰਕਾਰੀ ਹਾਈ ਸਮਾਰਟ ਸਕੂਲ ਰੁਕਨੇਵਾਲਾ ਮੱਲਾਵਾਲਾ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਨਰਸਿੰਗ ਕੋਰਸਾਂ ਦੀ ਜਾਣਕਾਰੀ ਲਈ ਕਾਲਜ ਦੌਰੇ ਤੇ ਲਿਆਂਦਾ ਗਿਆ । ਕਾਲਜ ਪਹੁੰਚਣ ਤੇ ਵਿਦਿਆਰਥੀਆਂ ਨੂੰ ਸਾਰੀਆਂ ਲੈਬ ਜਿਵੇਂ ਕਿ ਫੰਡਾਮੈਂਟਲ, ਨਿਊਟ੍ਰਸ਼ਿਨ, ਕੰਪਿਊਟਰ, ਅਨਾਟਮੀ, ਏਵੀ ਏਡਜ਼ ਲੈਬ ਆਦਿ ਦਿਖਾਈਆਂ ਗਈਆਂ ਅਤੇ ਕਾਲਜ ਦੇ ਅਧਿਆਪਕਾਂ ਵੱਲੋਂ ਨਾਲ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਗਈ ਨਰਸਿੰਗ ਕਾਲਜ ਵਿੱਚ ਚੱਲ ਰਹੇ ਸਾਰੇ ਕੋਰਸਾਂ ਬਾਰੇ ਜਿਵੇਂ ਕਿ ਏਐੱਨਐੱਮ, ਜੀਐੱਨਐੱਮ, ਬੀਐੱਸਸੀ ਨਰਸਿੰਗ ਅਤੇ ਸਰਟੀਫਿਕੇਟ ਕੋਰਸਾਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ, ਅੱਗੇ ਭਵਿੱਖ ਵਿੱਚ ਇਨ੍ਹਾਂ ਦੇ ਸਕੋਪ ਦੇ ਮਹੱਤਵ ਬਾਰੇ ਵੀ ਦੱਸਿਆ ਗਿਆ।ਵਿਦਿਆਰਥੀਆਂ ਨੂੰ ਕਾਲਜ ਲਾਇਬ੍ਰੇਰੀ ਵੀ ਦਿਖਾਈ ਗਈ ਜਿੱਥੇ ਉਨ੍ਹਾਂ ਨੇ ਨਰਸਿੰਗ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਕਾਲਜ ਪਹੁੰਚ ਕੇ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਜਾਣਕਾਰੀ ਹਾਸਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਕਾਲਜ ਦਾ ਇਹ ਪਹਿਲਾ ਦੌਰਾ ਹੋਣ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਗਈ। ਧਰਮਪਾਲ ਬਾਂਸਲ (ਚੈਅਰਮੇਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਫਿਰੋਜ਼ਪੁਰ) ਵੱਲੋ ਆਏ ਹੋਏ ਵਿਦਿਆਰਥੀਆਂ ਨੂੰ ਪੈੱਨ ਅਤੇ ਡਾਇਰੀਆ ਵੀ ਵੰਡੇ ਗਏ। ਕਾਲਜ ਪਹੁੰਚਣ ਤੇ ਵਿਦਿਆਰਥੀਆ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ । ਵਿਦਿਆਰਥੀਆਂ ਦੇ ਨਾਲ ਆਏ ਹੋਏ ਅਧਿਆਪਕਾਂ ਵੱਲੋਂ ਕਾਲਜ ਮੈਨਜਮੈਂਟ ਅਤੇ ਅਧਿਆਪਕਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।



