
ਫ਼ਿਰੋਜ਼ਪੁਰ, 2 ਜਨਵਰੀ (ਜਸਵਿੰਦਰ ਸਿੰਘ ਸੰਧੂ)– ਉੱਘੇ ਸਮਾਜ ਸੇਵੀ ਡਾਕਟਰ ਐੱਸਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਮੁੱਦਕੀ ਵਿਖੇ ਸਵਰਗੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 668 ਵਾਂ ਮੁਫ਼ਤ ਜਾਂਚ ਕੈਂਪ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਦੁਰਗਾ ਭਜਨ ਮੰਡਲੀ ਧਰਮਸ਼ਾਲਾ ਤਲਵੰਡੀ ਰੋਡ ਮੁੱਦਕੀ ਵਿਖੇ ਲਗਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵੀ ਸਤੀਸ਼ ਕੁਮਾਰ ਅਗਰਵਾਲ , ਬਲਵਿੰਦਰ ਸਿੰਘ ਖੁਰਮੀ, ਅਰਵਿੰਦਰ ਕੁਮਾਰ ਗਰਗ ਵੱਲੋਂ ਰੀਬਨ ਕੱਟਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵੱਲੋਂ ਡਾ. ਓਬਰਾਏ ਵੱਲੋਂ ਕੀਤੀਆ ਜਾ ਰਹੀਆ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਿਰੋਜ਼ਪੁਰ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਲੱਕੀ ਸ਼ਰਮਾ ਪ੍ਰਧਾਨ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਅਤੇ ਪ੍ਰੇਮ ਮਨਚੰਦਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੈਂਪ ਦੌਰਾਨ ਮੁੱਦਕੀ ਅਤੇ ਆਸ ਪਾਸ ਦੇ ਪਿੰਡਾਂ ਤੋਂ 263 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਦਵਾਈਆਂ ਅਤੇ ਲਗਭਗ 130 ਨੇੜੇ ਦੀ ਨਿਗਾਹ ਦੀਆਂ ਐਨਕਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਗੁਰੂ ਰਾਮਦਾਸ ਅੱਖਾਂ ਦਾ ਹਸਪਤਾਲ ਜ਼ੀਰਾ ਡਾਕਟਰ ਅਭਿਸ਼ੇਕ ਬਜਾਜ, ਡਾ. ਸੁਖਜੀਵਨ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦੌਰਾਨ 57 ਮਰੀਜ਼ ਅਪਰੇਸ਼ਨ ਕਰਨ ਲਈ ਯੋਗ ਪਾਏ ਗਏ, ਜਿਨ੍ਹਾਂ ਦੇ ਜ਼ਰੂਰੀ ਟੈਸਟ ਕਰਨ ਉਪਰੰਤ ਅਪਰੇਸ਼ਨ ਕੀਤੇ ਜਾਣਗੇ। ਇਸ ਕੈਂਪ ਦੌਰਾਨ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਕੈਂਪ ਦੌਰਾਨ ਆਉਣ ਵਾਲੇ ਮਰੀਜ਼ਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦਵਿੰਦਰ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਸੰਜੀਵ ਬਜਾਜ, ਲੱਕੀ ਸ਼ਰਮਾ ਪ੍ਰਧਾਨ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ, ਜਸਪਾਲ ਸਿੰਘ ਜੱਸਾ, ਸੁਖਦੇਵ ਸਿੰਘ ਪ੍ਰਧਾਨ ਮੁੱਦਕੀ, ਸੀਨੀਅਰ ਮੈਂਬਰ ਜਸਪ੍ਰੀਤ ਕੌਰ, ਮੈਂਬਰ ਪਾਲ ਸਿੰਘ, ਪ੍ਰੇਮ ਮਨਚੰਦਾ ਮੁੱਦਕੀ ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ਇਕਾਈ, ਬਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਜ਼ੀਰਾ, ਪਰਮਜੀਤ ਕੌਰ ਮੁੱਦਕੀ, ਭੁਪਿੰਦਰ ਸਿੰਘ ਮੁੱਦਕੀ, ਕਿਰਨ ਪੇਂਟਰ, ਰਣਧੀਰ ਜੋਸ਼ੀ, ਸੰਜੀਵ ਬਾਂਸਲ, ਜਸਪ੍ਰੀਤ ਰਾਜੂ, ਜਸਪ੍ਰੀਤ ਜੱਸੀ ਮਨਚੰਦਾ, ਬਲਜੀਤ ਸਾਗਰ, ਪਵਨ ਗੋਇਲ, ਅਵਤਾਰ ਮਨਚੰਦਾ, ਲਵਪ੍ਰੀਤ ਲਵੀ, ਪ੍ਰੀਤ ਮਨਚੰਦਾ, ਪਵਨ ਗੋਇਲ, ਨਿਤਿਸ਼ ਬਾਂਸਲ,ਕੇਵਲ ਕਟਾਰੀਆ, ਨਰੇਸ਼ ਕਟਾਰੀਆ, ਅਸ਼ੋਕ ਕਟਾਰੀਆ, ਪਿਆਰ ਕੌਰ, ਵੀਰਪਾਲ ਕੌਰ, ਰਮਨਜੋਤ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।



