
ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਇਲਾਕੇ ਦੇ ਸਿੱਖਿਆ ਅਤੇ ਖੇਡਾਂ ’ਚ ਨਿਵੇਕਲਾ ਸਥਾਨ ਬਣਾ ਚੁੱਕੇ ਸਰਕਾਰੀ ਹਾਈ ਸਕੂਲ ਮਿਸ਼ਰੀ ਵਾਲਾ ਨੂੰ ਜ਼ਿਲ੍ਹੇ ਦਾ ਸਰਵਉੁਤਮ ਸਕੂਲ ਪੁਰਸਕਾਰ ਮਿਲਿਆ ਹੈ। ਸਕੂਲ ਮੁਖੀ ਨੂੰ ਇਹ ਪੁਰਸਕਾਰ ਚੰਡੀਗੜ੍ਹ ਵਿਖੇ ਹੋਏ ਸਮਾਗਮ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਵਿਕਰਮਜੀਤ ਨੇ ਦੱਸਿਆ ਕਿ ਵੱਖ–ਵੱਖ ਮਾਪਦੰਡਾਂ ਜਿਵੇਂ ਕਿ ਵਿਦਿਆਰਥੀਆਂ ਦੀ ਗਿਣਤੀ, ਖੇਡਾਂ ਚ ਭਾਗੀਦਾਰੀ, ਸਕੂਲ ਸਿੱਖਿਆ ਅਤੇ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਸਹਿ ਅਕਾਦਮਿਕ ਕਾਰਗੁਜ਼ਾਰੀ ਸਕੂਲ ਦਾ ਬੁਨਿਆਦੀ ਢਾਂਚਾ ਆਦਿ ਦੇ ਅਧਾਰ ’ਤੇ ਕਰਵਾਏ ਸਰਵੇਖਣ ’ਚ ਸ.ਹ.ਸ ਮਿਸ਼ਰੀ ਵਾਲਾ ਨੂੰ ਚੁਣਿਆ ਗਿਆ ਅਤੇ ਉੱਤਮ ਸਕੂਲ ਪੁਰਸਕਾਰ ਦਿੰਦਿਆਂ 7 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਮਨਜੂਰ ਕੀਤੀ ਹੈ। ਉਨ੍ਹਾਂ ਸਕੂਲ ਦੀ ਇਸ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਸਤਿੰਦਰ ਸਿੰਘ (ਨੈਸ਼ਨਲ ਐਵਾਰਡੀ), ਰੁਪਿੰਦਰ ਕੌਰ ਬਲਾਕ ਨੋਡਲ ਅਫ਼ਸਰ, ਮੋਨਿਕਾ ਪ੍ਰਿੰਸੀਪਲ ਸੈਕੰਡਰੀ ਸਕੂਲ ਮਾਣਾ ਸਿੰਘ ਵਾਲਾ ਦਾ ਧੰਨਵਾਦ ਕੀਤਾ, ਜਿਨ੍ਹਾਂ ਸਮੇਂ–ਸਮੇਂ ਯੋਗ ਅਗਵਾਈ ਕੀਤੀ। ਉਨ੍ਹਾਂ ਸਕੂਲ ਸਟਾਫ਼ ਪੂਜਾ ਮੰਗਲ, ਰੇਖਾ ਕੁੰਦਰਾ, ਦੀਪਸ਼ਿਖਾ, ਅੰਜੁਮ ਸ਼ਰਮਾ, ਰਾਜਵੰਤ ਕੌਰ, ਗੁਰਪ੍ਰੀਤ ਕੌਰ, ਖ਼ਰੀਤੀ ਲਾਲ, ਸਕੂਲ ਚੈਅਰਮੈਨ ਮਨਦੀਪ ਕੌਰ ਤੋਂ ਇਲਾਵਾ ਮੈਡਮ ਸੁਖਬੀਰ ਕੌਰ ਸਕੂਲ ਮੁੱਖੀ ਹਾਈ ਸਕੂਲ ਪਿਆਰੇਆਣਾ ਨੂੰ ਸਕੂਲ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ, ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਨੂੰ ਇਹ ਮਾਣ ਮਿਲਿਆ ਹੈ। ਸਕੂਲ ਦੀ ਇਸ ਪ੍ਰਾਪਤੀ ’ਤੇ ਮਾਸਟਰ ਗੁਰਨਾਮ ਸਿੰਘ, ਕੁਰਵਿੰਦਰ ਸਿੰਘ ਸਰਪੰਚ, ਸ਼ਮਿੰਦਰ ਸਿੰਘ ਸਾਬਕਾ ਸਰਪੰਚ, ਹਜੂਰ ਸਿੰਘ, ਦਲੇਰ ਸਿੰਘ, ਸੁਖਮੰਦਰ ਸਿੰਘ ਨੇ ਸਕੂਲ ਸਟਾਫ਼ ਨੂੰ ਮੁਬਾਰਕਵਾਦ ਦਿੱਤੀ।



