ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਸਮਾਜ ਸੇਵੀ ਸੰਸਥਾ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਨੇ ਡਾ.ਅਨਿਲ ਬਾਗੀ ਪਾਰਕ ਨੇੜੇ ਬਾਬਾ ਨਾਮ ਚੌਂਕ ਫਿਰੋਜ਼ਪੁਰ ਸ਼ਹਿਰ ਵਿਖੇ ਦੀਵਾਨ ਚੰਦ ਸਖੀਜਾ ਚੇਅਰਮੈਨ ,ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ, ਪ੍ਰਵੀਨ ਕੁਮਾਰ ਧਵਨ ਜਨਰਲ ਸਕੱਤਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਸ਼ਰਧਾਪੂਰਕ ਮਨਾਇਆ। ਇਸ ਸਮੇਂ ਰਮੇਸ਼ ਕੁਮਾਰ ਬਜਾਜ, ਰਾਮ ਕਿਸ਼ੌਰ, ਪੁਸ਼ਪਲਤਾ, ਸਰਬ ਹਤੈਸ਼ੀ ਭਾਟੀਆ, ਜੋਗਿੰਦਰ ਕੌਰ, ਦੇਸ਼ਰਾਜ ਸ਼ਰਮਾ, ਜਸਵਿੰਦਰ ਕੌਰ ਬੇਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮੇਂ ਬੋਲਦਿਆਂ ਪ੍ਰਵੀਨ ਕੁਮਾਰ ਧਵਨ ਜਨਰਲ ਸਕੱਤਰ ਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਦੀਵਾਨ ਚੰਦ ਸੁਖੀਜਾ ਚੇਅਰਮੈਨ ਤੇ ਕਿਸ਼ਨ ਚੰਦ ਜਾਗੋਵਾਲੀਆ ਨੇ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ। ਰਮੇਸ਼ ਕੁਮਾਰ ਬਜਾਜ ਨੇ ਆਏ ਹੋਏ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ।



