ਫ਼ਿਰੋਜ਼ਪੁਰ, 27 ਜਨਵਰੀ (ਬਾਲ ਕਿਸ਼ਨ)– ਸਟਰੀਮ ਲਾਇਨ ਵੈੱਲਫੇਅਰ ਸੁਸਾਇਟੀ ਫਿਰੋਜ਼ਪੁਰ ਨੇ ਡਾ. ਅਨਿਲ ਬਾਗੀ ਪਾਰਕ ਫਿਰੋਜ਼ਪੁਰ ਵਿਖੇ ਡਾ. ਦੀਵਾਨ ਚੰਦ ਸੁਖੀਜਾ ਚੇਅਰਮੈਨ, ਪ੍ਰਵੀਨ ਕੁਮਾਰ ਧਵਨ, ਰਮੇਸ਼ ਬਜਾਜ ਅਤੇ ਰਾਮ ਕਿਸ਼ੋਰ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਗਣਤੰਤਰ ਦਿਵਸ ਮਨਾਇਆ। ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕੀਤਾ। ਇਸ ਖੁਸ਼ੀ ਦੇ ਮੌਕੇ ’ਤੇ ਮਿਸਜ਼ ਕਮਲਾ ਛਾਬੜਾ 80 ਸਾਲਾ ਸੁਸਾਇਟੀ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗ੍ਰਿਸ਼ਟੀ ਬਾਲਾ, ਪੁਸ਼ਪ ਲਤਾ ਅਤੇ ਪ੍ਰੇਮ ਦੁਲਾਰੀ ਮੈਂਬਰ ਤੋਂ ਇਲਾਵਾ ਸਤੀਸ਼ ਸ਼ਰਮਾ, ਕਿਸ਼ਨ ਲਾਲ ਗੁਲਾਟੀ, ਅਸ਼ੋਕ ਚੁੱਘ, ਐੱਸਪੀ ਖੁਰਾਣਾ, ਸ਼ਾਮ ਬਿਹਾਰੀ ਅਤੇ ਸਤਿੰਦਰ ਨਰੂਲਾ ਹਾਜ਼ਰ ਸਨ।



