
ਲੁਧਿਆਣਾ, 27 ਜੁਲਾਈ : ਲੁਧਿਆਣਾ ਕਚਹਿਰੀ ਦੀ ਬੈਕਸਾਈਡ ਤੋਂ ਮੋਟਰਸਾਈਕਲ ਚੋਰੀ ਹੋ ਗਿਆ। ਜਾਣਕਾਰੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਵਿਸ਼ਨੂ ਪਾਂਡੇ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਲੁਧਿਆਣਾ ’ਚ ਰਹਿ ਰਿਹਾ ਸੀ। ਕਿਸੇ ਕੰਮ ਲਈ ਉਹ ਕਚਹਿਰੀ ਦੇ ਪਿਛਲੇ ਪਾਸੇ ਪੈਂਦੇ ਵਿੱਦਿਆ ਪੀਜੀ ’ਚ ਆਇਆ। ਉਸ ਨੇ ਆਪਣਾ ਮੋਟਰਸਾਈਕਲ ਪੀਜੀ ਦੇ ਬਾਹਰ ਖੜ੍ਹਾ ਕੀਤਾ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਸੇ ਤਰ੍ਹਾਂ ਦੀ ਘਟਨਾ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਬਾਹਰ ਵਾਪਰੀ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਡਰੀਮ ਸਿਟੀ ਬਸਤੀ ਜੋਧੇਵਾਲ ਵਾਸੀ ਸ਼ਿਵ ਸ਼ੰਕਰ ਨੇ ਦੱਸਿਆ ਇਹੋ ਕਿਸੇ ਕੰਮ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਪਾਰਕਿੰਗ ’ਚ ਲਾਕ ਕਰ ਕੇ ਖੜ੍ਹਾ ਕੀਤਾ। ਕੁਝ ਸਮੇਂ ਬਾਅਦ ਜਦ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਨ੍ਹਾਂ ਦੋਵਾਂ ਮਾਮਲਿਆਂ ’ਚ ਥਾਣਾ ਡਵੀਜ਼ਨ ਨੰ. 8 ਤੇ 5 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮੁਕੱਦਮੇ ਦਰਜ ਕਰ ਲਏ ਹਨ।



