
ਨਵੀਂ ਦਿੱਲੀ, 12 ਜਨਵਰੀ–ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2025 ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੀ ਯੁਵਾ ਸ਼ਕਤੀ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਏਗੀ। ਜੋ ਲੋਕ ਡੇਟਾ ਦੀ ਗਣਨਾ ਕਰਦੇ ਹਨ, ਉਹ ਸੋਚ ਸਕਦੇ ਹਨ ਕਿ ਇਹ ਅਸੰਭਵ ਹੈ। ਮੈਂ ਜਾਣਦਾ ਹਾਂ ਕਿ ਇਹ ਇਕ ਵੱਡਾ ਟੀਚਾ ਹੈ ਪਰ ਅਸੰਭਵ ਨਹੀਂ।



