Punjab

ਬਿਨਾਂ ਪਰਮਿਟ ਗੱਡੀਆਂ ’ਚ ਵੇਚਿਆ ਜਾ ਰਿਹੈ ਖਾਣ-ਪੀਣ ਦਾ ਸਾਮਾਨ

ਜਲੰਧਰ ਕੈਂਟ, 27 ਜੁਲਾਈ : ਜਾਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਇਕ ਠੇਕੇਦਾਰ ਯਾਤਰੀਆਂ ਦੀ ਸਿਹਤ ਦੇ ਨਾਲ ਸ਼ਰੇਆਮ ਖਿਲਵਾੜ ਕਰ ਰਿਹਾ ਹੈ। ਖੁੱਲ੍ਹੇ ’ਚ ਛੋਲੇ-ਭਟੂਰੇ, ਪੈਟੀਜ਼ ਤੇ ਹੋਰ ਖਾਣ-ਪੀਣ ਦਾ ਸਮਾਨ ਰੇਲਗੱਡੀਆਂ ’ਚ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ, ਜਦੋਂਕਿ ਉਨ੍ਹਾਂ ਠੇਕੇਦਾਰ ਕੋਲ ਨਾ ਤਾਂ ਪਰਮਿਟ ਹੈ ਤੇ ਨਾ ਹੀ ਰੇਲਵੇ ਦੀ ਆਗਿਆ। ਉਪਰੋਕਤ ਵਿਅਕਤੀ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਤੇ 2 ’ਤੇ ਸਥਿਤ ਦੋ ਸਟਾਲ ਚਲਾ ਰਿਹਾ ਹੈ। ਜਿਵੇਂ ਹੀ ਕੋਈ ਰੇਲਗੱਡੀ ਰੁਕਦੀ ਹੈ ਤਾਂ ਠੇਕੇਦਾਰ ਦੇ ਕਰਮਚਾਰੀ ਡੱਬਿਆਂ ’ਚ ਚੜ੍ਹ ਜਾਂਦੇ ਹਨ ਤੇ ਯਾਤਰੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੇਚਦੇ ਹਨ। ਰੇਲਵੇ ਦੇ ਨਿਯਮਾਂ ਅਨੁਸਾਰ ਐੱਮਪੀਐੱਸ (ਮਲਟੀ ਪੇਪਰ ਸਟਾਲ) ਤੋਂ ਸਿਰਫ ਪੈਕੇਜਡ ਫੂਡ ਆਈਟਮ ਜਿਵੇਂ ਚਿਪਸ, ਬਿਸਕੁਟ, ਨਮਕੀਨ ਤੇ ਬੰਦ ਬੋਤਲ ਪਾਣੀ ਆਦਿ ਹੀ ਵੇਚੇ ਜਾ ਸਕਦੇ ਹਨ। ਰੇਲਗੱਡੀਆਂ ’ਚ ਖਾਣ ਦੀ ਵਿਕਰੀ ਲਈ ਵੱਖਰੇ ਤੌਰ ’ਤੇ ਫੂਡ ਵੈਂਡਿੰਗ ਪਰਮਿਟ ਦੀ ਲੋੜ ਹੁੰਦੀ ਹੈ, ਜੋ ਇਸ ਠੇਕੇਦਾਰ ਕੋਲ ਨਹੀਂ ਹੈ।। ਇੱਥੇ ਸ਼ਰ੍ਹੇਆਮ ਅਧਿਕਾਰੀਆਂ ਦੀ ਨੱਕ ਦੇ ਹੇਠਾਂ ਰੇਲਵੇ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਯਾਤਰੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਟੇਸ਼ਨ ਸੁਪਰਿੰਟੈਂਡੈਂਟ ਜੀਬੀ ਪਟੇਲ ਨੇ ਮੰਨਿਆ ਕਿ ਉਕਤ ਠੇਕੇਦਾਰ ਕੋਲ ਟ੍ਰੇਨਾਂ ’ਚ ਖੁੱਲ੍ਹਾ ਸਾਮਾਨ ਵੇਚਣ ਦਾ ਲਾਇਸੈਂਸ ਨਹੀਂ ਹੈ। ਉਹ ਇਹ ਕੰਮ ਮਨਮਰਜ਼ੀ ਨਾਲ ਕਰ ਰਿਹਾ ਹੈ। ਸਟਾਲ ਦੀ ਜਗ੍ਹਾ ਤੋਂ ਬਾਹਰ ਜੇ ਸਾਮਾਨ ਰੱਖਿਆ ਜਾਂਦਾ ਹੈ ਤਾਂ ਉਹ ਵੀ ਰੇਲਵੇ ਦੇ ਨਿਯਮਾਂ ਦੇ ਖ਼ਿਲਾਫ਼ ਹੈ। ਸਟੇਸ਼ਨ ਦੇ ਡਿਪਟੀ ਸੁਪਰਿੰਟੈਂਡੈਂਟ (ਕਾਮਰਸ਼ੀਅਲ) ਸਚਿਨ ਰੱਤੀ ਨੇ ਵੀ ਵੀਡੀਓ ਦਿਖਾਉਣ ਤੋਂ ਬਾਅਦ ਮੰਨਿਆ ਕਿ ਇਹ ਰੇਲਵੇ ਨਿਯਮਾਂ ਦਾ ਉਲੰਘਣ ਹੈ ਅਤੇ ਇਸ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button