
ਰੋਪੜ, 9 ਮਈ- ਨੰਗਲ ਡੈਮ ਨੇੜੇ ਜਗਤਾਰ ਸਿੰਘ ਦਿਆਲਪੁਰਾ (ਵਿਧਾਇਕ ਸਮਰਾਲਾ) ਉਹ ਆਪਣੇ ਨਾਲ ਲਗਭਗ 25 ਵਰਕਰਾਂ ਨੂੰ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਲੈ ਕੇ ਪਹੁੰਚੇ ਹਨ। ਵਿਧਾਇਕ ਨੇ ਨੰਗਲ ਡੈਮ ਦਾ ਵੀ ਦੌਰਾ ਕੀਤਾ ਅਤੇ ਝੀਲ ਅਤੇ ਛੱਡੇ ਜਾ ਰਹੇ ਪਾਣੀ ਦਾ ਜਾਇਜਾ ਲਿਆ। ਨੰਗਲ ਡੈਮ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ, ਹੁਣ ਵਿਰੋਧ ਪ੍ਰਦਰਸ਼ਨ ਨੂੰ ਡੈਮ ਤੋਂ ਲਗਭਗ 50 ਮੀਟਰ ਦੂਰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵੇਲੇ ਡੈਮ ਦੀ ਸੁਰੱਖਿਆ ਲਈ ਸਿਰਫ਼ ਪੰਜਾਬ ਪੁਲਿਸ ਤਾਇਨਾਤ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਤੋਂ ਇਲਾਵਾ, ਬਾਹਰੋਂ ਵਰਕਰ ਵੀ ਆ ਕੇ ਵਿਰੋਧ ਪ੍ਰਦਰਸ਼ਨ ‘ਤੇ ਬੈਠ ਗਏ ਹਨ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ। ਸੁਣਵਾਈ ਅੱਜ ਦੁਪਹਿਰ 2 ਵਜੇ ਹੋਣੀ ਹੈ। ਇਸ ਤੋਂ ਬਾਅਦ ਹੀ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਅਤੇ ਡੈਮ ਦੀ ਸੁਰੱਖਿਆ ਲਈ ਸੀਆਰਪੀਐਫ ਤਾਇਨਾਤ ਕਰਨ ਬਾਰੇ ਫੈਸਲਾ ਲਿਆ ਜਾਵੇਗਾ।



