Punjab

ਹੋਲੀ ਮਨਾਉਣ ’ਤੇ ਪਾਕਿਸਤਾਨੀ ਯੂਨੀਵਰਸਿਟੀ ਖ਼ਫ਼ਾ, ਹਿੰਦੂ ਵਿਦਿਆਰਥੀਆਂ ਨੂੰ ਜਾਰੀ ਕੀਤਾ ਨੋਟਿਸ

ਕਰਾਚੀ, 25 ਫਰਵਰੀ- ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਅੱਤਿਆਚਾਰ ਰੁਕ ਨਹੀਂ ਰਿਹਾ। ਸਿੰਧ ਸੂਬੇ ਦੇ ਕਰਾਚੀ ’ਚ ਇਕ ਪ੍ਰਮੁੱਖ ਨਿੱਜੀ ਯੂਨੀਵਰਿਸਟੀ ਨੇ ਕੰਪਲੈਕਸ ’ਚ ਹੋਲੀ ਮਨਾਉਣ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਵਿਦਿਆਰਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ’ਚ ਜ਼ਿਆਦਾਤਰ ਹਿੰਦੂ ਹਨ। ਇਸ ’ਤੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਾਬਕਾ ਮੈਂਬਰ ਲਾਲ ਮਲਹੀ ਨੇ ਸਵਾਲ ਉਠਾਉਂਦੇ ਹੋਏ ਇੰਟਰਨੈੱਟ ਮੀਡੀਆ ’ਤੇ ਪੋਸਟ ਪਾਈ ਹੈ ਕਿ ਕੀ ਹੋਲੀ ਮਨਾਉਣਾ ਅਪਰਾਧ ਬਣ ਗਿਆ ਹੈ? ਦਾਊਦ ਯੂਨੀਵਰਿਸਟੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕਰਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਪਿਛਲੇ ਸਾਲ ਵੀ ਦੂਜੇ ਸੂਬਿਆਂ ’ਚ ਹੋਲੀ ਦੌਰਾਨ ਹਿੰਦੂ ਵਿਦਿਆਰਥੀਆਂ ਨੂੰ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ’ਚ ਉਸ ਨੂੰ ਦਬਾ ਦਿੱਤਾ ਗਿਆ। ਸਾਬਕਾ ਸੰਸਦ ਮੈਂਬਰ ਮਲਹੀ ਨੇ ਪਾਕਿਸਤਾਨ ’ਚ ਘੱਟ ਗਿਣਤੀ ਭਾਈਚਾਰੇ ਦੀਆਂ ਧਾਰਮਿਕ ਰਵਾਇਤਾਂ ਦੇ ਵਧਦੇ ਅਪਰਾਧੀਕਰਨ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸਵਾਲ ਉਠਾਇਆ ਹੈ ਕਿ ਕੀ ਯੂਨੀਵਰਿਸਟੀ ’ਚ ਹੋਲੀ ਮਨਾਉਣਾ ਸਰਕਾਰ ਖ਼ਿਲਾਫ਼ ਕਦਮ ਮੰਨਿਆ ਜਾਂਦਾ ਹੈ? ਉੱਥੇ ਹੀ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਹੈ ਕਿ ਇਹ ਇਕ ਪੁਰਾਣਾ ਮਾਮਲਾ ਹੈ। ਕਿਹਾ, ਕਿਸੇ ਵੀ ਵਿਦਿਆਰਥੀ ਖ਼ਿਲਾਫ਼ ਐੱਫਆਈਆਰ ਦਰਜ ਨਹੀਂ ਕਰਵਾਈ ਗਈ। ਵਿਦਿਆਰਥੀਆਂ ਨੂੰ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਬਗ਼ੈਰ ਕੰਪਲੈਕਸ ’ਚ ਪ੍ਰੋਗਰਾਮ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਵਿਦਿਆਰਥੀ ਪਹਿਲਾਂ ਹੀ ਨੋਟਿਸ ਦਾ ਜਵਾਬ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਿੰਧ ਸ਼ੂਬੇ ’ਚ ਹਿੰਦੂਆਂ ਦੇ ਜਬਰੀ ਧਰਮ ਤਬਦੀਲੀ ਤੇ ਗ਼ਰੀਬ ਹਿੰਦੂ ਕੁੜੀਆਂ ਦੀਆਂ ਮੁਸਲਮਾਨਾਂ ਨਾਲ ਜਬਰੀ ਵਿਆਹ ਕਰਵਾਉਣ ਦੀਆਂ ਘਟਨਾਵਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ।
ਇਸਲਾਮੀ ਪਾਰਟੀ ਦੇ ਵਿਦਿਆਰਥੀ ਸੰਗਠਨ ਕਰਦੇ ਹਨ ਵਿਰੋਧ

ਪਾਕਿਸਤਾਨ ਦੀਆਂ ਇਸਲਾਮੀ ਪਾਰਟੀਆਂ ਦੀਆਂ ਵਿਦਿਆਰਥੀ ਜਥੇਬੰਦੀਆਂ ਯੂਨੀਵਰਿਸਟੀ ਕੰਪਲੈਕਸਾਂ ’ਚ ਕਿਸੇ ਵੀ ਸਭਿਆਚਾਰ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਜਾਣੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਮੁਸਲਿਮ ਵਿਦਿਆਰਥੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਤੋਂ ਵੀ ਪਿੱਛੇ ਨਹੀਂ ਨਹੀਂ ਰਹਿੰਦੇ। ਇਸਲਾਮਿਕ ਵਿਦਿਆਰਥੀ ਜਥੇਬੰਦੀਆਂ ਇਹੋ ਜਿਹੇ ਪ੍ਰੋਗਰਾਮਾਂ ਨੂੰ ਸਮਾਜ ਦੇ ਨਿਯਮਾਂ ਖ਼ਿਲਾਫ਼ ਤੇ ਗ਼ੈਰ ਇਸਲਾਮਿਕ ਮੰਨਦੇ ਹਨ।

Related Articles

Leave a Reply

Your email address will not be published. Required fields are marked *

Back to top button