Punjab

ਵਿਧਾਇਕ ਰਜਨੀਸ਼ ਦਹੀਯਾ ਨੇ ਪਿਆਰੇਆਣਾ ਤੋਂ ਸੱਪਾਂ ਵਾਲੀ ਤੱਕ ਸੜਕ ਦੀ ਰਿਪੇਅਰ ਦਾ ਰੱਖਿਆ ਨੀਂਹ ਪੱਥਰ

ਮਮਦੋਟ ਤੋਂ ਅਲਫੂ ਕੇ ਤੱਕ ਸੜਕ ਦੀ ਸਪੈਸ਼ਲ ਰਿਪੇਅਰ ਦਾ ਰੱਖਿਆ ਨੀਂਹ

ਬਾਲ ਕਿਸ਼ਨ

ਫ਼ਿਰੋਜ਼ਪੁਰ, 11 ਅਕਤੂਬਰ 2025: ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਨੇ ਅੱਜ ਕੁੱਲ 1.29 ਕਰੋੜ ਰੁਪਏ ਦੀ ਲਾਗਤ ਨਾਲ ਪਿਆਰੇਆਣਾ ਤੋਂ ਸੱਪਾਂ ਵਾਲੀ ਤੱਕ 5.08 ਕਿਲੋਮੀਟਰ ਸੜਕ ਦੀ ਸਪੈਸ਼ਲ ਰਿਪੇਅਰ ਅਤੇ ਮੇਨਟਨੰਸ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ, ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਅਤੇ ਸ. ਹਰਚੰਦ ਸਿੰਘ ਬਰਸਟ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਰਹਿਨੁਮਾਈ ਹੇਠ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਦੇਣ ਲਈ ਸੜਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਮਮਦੌਟ ਤੋਂ ਅਲਫੂ ਕੇ 8.18 ਕਿਲੋਮੀਟਰ ਲੰਬੀ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ| ਉਹਨਾਂ ਕਿਹਾ ਕਿ ਸੜਕ ਬਣਨ ਤੋਂ ਅਗਲੇ ਪੰਜ ਸਾਲ ਦੀ ਮੇਨਟਨੰਸ ਜਾਂ ਰਿਪੇਅਰ ਦਾ ਕੰਮ ਵੀ ਠੇਕੇਦਾਰ ਵੱਲੋਂ ਹੀ ਕੀਤਾ ਜਾਵੇਗਾ। ਇਸ ਮੌਕੇ ਪਿੰਡ ਪਿਆਰੇਆਣਾ ਦੇ ਸਰਪੰਚ ਮਨਦੀਪ ਸਿੰਘ, ਰੋਬੀ ਸੰਧੂ ਨਿੱਜੀ ਸਕੱਤਰ, ਬਲਰਾਜ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਨਿਰਵੈਰ ਸਿੰਘ ਸਿੰਧੀ ਜਿਲਾ ਮੀਡੀਆ ਇੰਚਾਰਜ, ਬਲਵਿੰਦਰ ਸਿੰਘ ਰਾਊਕੇ ਬਲਾਕ ਪ੍ਰਧਾਨ,
ਅਮਨਦੀਪ ਸਿੰਘ ਸੰਧੂ ਬਲਾਕ ਪ੍ਰਧਾਨ, ਰਵਿੰਦਰ ਸਿੰਘ ਬਾਵਾ ਬਲਾਕ ਪ੍ਰਧਾਨ, ਸ਼ਾਮ ਸਿੰਘ ਮੁੱਦਕਾ, ਮਣੀ ਸੰਧੂ, ਹੈਪੀ ਪਿਆਰੇਆਣਾ, ਕਿਰਪਾਲ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਕੱਮਗਰ, ਹਰਭਜਨ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਲੱਡੂ, ਗੋਪੀ ਸਾਣਕੇ, ਸੋਨੂ ਸੇਠੀ, ਸੰਦੀਪ ਸੋਨੀ ਵਾਈਸ ਹਲਕਾ ਮੀਡੀਆ ਇਨਚਾਰਜ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਤੇ ਐਮ ਸੀ ਸਾਹਿਬਾਨ ਹਾਜ਼ਰ ਸਨ|

Related Articles

Leave a Reply

Your email address will not be published. Required fields are marked *

Back to top button