Punjab

ਜੇਲ੍ਹ ਅਧਿਕਾਰੀਆਂ ‘ਤੇ ਹਮਲਾ ਕਰਨ ਵਾਲੇ 24 ਹਵਾਲਾਤੀਆਂ ਖਿ਼ਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ

ਲੁਧਿਆਣਾ, 18 ਦਸੰਬਰ : ਮੰਗਲਵਾਰ ਦੇਰ ਰਾਤ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੋਈ ਹਿੰਸਕ ਝੜਪ ਦੇ ਦੌਰਾਨ ਕੈਦੀਆਂ ਵੱਲੋਂ ਜੇਲ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਲੁਧਿਆਣਾ ਪੁਲਿਸ ਨੇ 24 ਕੈਦੀਆਂ ਖਿ਼ਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਬੰਦੀਆਂ ਦੇ ਦੋ ਗੁੱਟਾਂ ਵਿੱਚ ਘਰ ਹੋ ਰਹੀ ਝੜਪ ਨੂੰ ਰੋਕਣ ਲਈ ਜੇਲ ਸੁਪਰੀਡੈਂਟ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਸਨ। ਇਸ ਘਟਨਾ ਦੇ ਇੱਕ ਦਿਨ ਬਾਅਦ ਜੇਲ੍ਹ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਦਾ ਮਾਹੌਲ ਹੈ। ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਨੇ ਜੇਲ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਅਧਿਕਾਰੀਆਂ ਨੇ ਦੱਸਿਆ ਕਿ 24 ਕੈਦੀਆਂ ਤੋਂ ਇਲਾਵਾ ਕੁਝ ਅਣਪਛਾਤੇ ਕੈਦੀ ਵੀ ਇਸ ਕੇਸ ਵਿੱਚ ਰੱਖੇ ਗਏ ਹਨ। ਗੱਲਬਾਤ ਕਰਦਿਆਂ ਆਪ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਹਿੰਸਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇੱਕ ਘੰਟੇ ਦੇ ਅੰਦਰ ਹਾਲਾਤ ਕਾਬੂ ਕਰ ਲਏ ਸਨ। ਹਿੰਸਾ ਵਿੱਚ ਸ਼ਾਮਿਲ ਕੈਦੀਆਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇੰਜ ਵਾਪਰੀ ਸੀ ਸਾਰੀ ਘਟਨਾ

ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਜੇਲ੍ਹ ਅੰਦਰ ਕੈਦੀਆਂ ਵਿਚ ਘਰ ਝਗੜਾ ਹੋ ਗਿਆ ਸੀ। ਹਾਲਾਤ ਸੰਭਾਲਣ ਲਈ ਸਹਾਇਕ ਸੁਪਰਡੈਂਟ ਵਿਜੇ ਕੁਮਾਰ ਅਤੇ ਹੈੱਡ ਵਾਰਡਨ ਬੂਟਾ ਸਿੰਘ ਮੌਕੇ ਤੇ ਪਹੁੰਚੇ। ਸਜ਼ਾ ਦਿੰਦੇ ਹੋਏ ਅਧਿਕਾਰੀਆਂ ਨੇ ਦੋਵਾਂ ਕੈਦੀਆਂ ਨੂੰ ਡਾਰਕ ਸੈੱਲ (ਚੱਕੀ ) ਵਿੱਚ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਜਦ ਕੈਦੀਆਂ ਨੂੰ ਮੁੜ ਆਮ ਬੈਰਕ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਇੱਕ ਕੈਦੀ ਨੇ ਭੜਕਾਊ ਬਿਆਨਬਾਜ਼ੀ ਕਰਕੇ ਹੋਰ ਕੈਦੀਆਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਵੱਖ-ਵੱਖ ਬੈਰਕਾਂ ਵਿੱਚ ਬੰਦ ਦੋ ਦਰਜਨ ਤੋਂ ਵੱਧ ਕੈਦੀ ਬਾਹਰ ਨਿਕਲ ਆਏ। ਮੁਲਜਮਾਂ ਨੇ ਇੱਟਾਂ ਪੱਥਰ ਅਤੇ ਲੱਕੜੀਆਂ ਨਾਲ ਜੇਲ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ ਜੇਲ ਸੁਪਰੀਡੈਂਟ ਕੁਲਵੰਤ ਸਿੰਘ, ਡੀਐਸਪੀ ਸੁਰੱਖਿਆ ਜਗਜੀਤ ਸਿੰਘ, ਸੀਆਰਪੀਐਫ ਜਵਾਨ ਬੀਕੇ ਵੈਂਕਟੇਸ਼ਵਰ, ਅਤੇ ਭੁਪਿੰਦਰ ਸਿੰਘ ਸਮੇਤ ਦੋ ਹੋਰ ਮੁਲਾਜ਼ਮ ਫੱਟੜ ਹੋ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਵੇਲੇ ਸਾਰਿਆਂ ਦੀ ਹਾਲਤ ਖਤਰੇ ‘ਚੋਂ ਬਾਹਰ ਹੈ।

ਅਲਾਰਮ ਵੱਜਦੇ ਹੀ ਕਮਿਸ਼ਨਰੇਟ ਦੀ ਪੁਲਿਸ ਪਹੁੰਚੀ ਮੌਕੇ ‘ਤੇ

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਇਹ ਘਟਨਾ ਵਾਪਰੀ ਜੇਲ ਮੁਲਾਜ਼ਮਾਂ ਨੇ ਸੁਰੱਖਿਆ ਅਲਾਰਮ ਦਬਾ ਦਿੱਤਾ। ਇਸੇ ਦੌਰਾਨ ਪੰਜ ਮਿੰਟ ਦੇ ਅੰਦਰ ਕਮਿਸ਼ਨਰੇਟ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਹਾਲਾਤਾਂ ਤੇ ਕਾਬੂ ਪਾਉਣ ਤੋਂ ਬਾਅਦ ਕੈਦੀਆਂ ਨੂੰ ਮੁੜ ਤੋਂ ਸੈਲਾਂ ਵਿੱਚ ਬੰਦ ਕਰ ਦਿੱਤਾ।

ਕਿਸੇ ਵੀ ਗੈਂਗਸਟਰ ਦੀ ਨਹੀਂ ਸੀ ਭੂਮਿਕਾ

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਉਹ ਖੁਦ ਕੇਂਦਰੀ ਜੇਲ ਪਹੁੰਚੇ। ਉਨਾਂ ਸਪਸ਼ਟ ਕੀਤਾ ਕਿ ਇਸ ਹਿੰਸਕ ਝੜਪ ਵਿੱਚ ਕੋਈ ਵੀ ਗੈਂਗਸਟਰ ਸ਼ਾਮਿਲ ਨਹੀਂ ਸੀ। ਉਹਨਾਂ ਆਖਿਆ ਕਿ ਜੇਲ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਪਹਿਲੋਂ ਵੀ ਵਾਪਰੀ ਸੀ ਹਿੰਸਕ ਝੜਪ

ਕਾਬਲੇ ਗੌਰ ਹੈ ਕਿ ਕੇਂਦਰੀ ਜੇਲ ਲੁਧਿਆਣਾ ਵਿੱਚ ਇਹ ਦੂਸਰੀ ਹਿੰਸਕ ਘਟਨਾ ਹੈ। ਇਸ ਤੋਂ ਪਹਿਲੋਂ 27 ਜੂਨ 2019 ਨੂੰ ਪੁਲਿਸ ਅਤੇ ਕੈਦੀਆਂ ਵਿੱਚ ਘਰ ਜਬਰਦਸਤ ਟਕਰਾਅ ਹੋ ਗਿਆ ਸੀ। ਉਸ ਟਕਰਾਅ ਦੇ ਦੌਰਾਨ ਜ਼ਬਰਦਸਤ ਤਰੀਕੇ ਨਾਲ ਫਾਇਰਿੰਗ ਹੋਈ ਸੀ। ਹਿੰਸਕ ਝੜਪ ਦੇ ਦੌਰਾਨ ਕੈਦੀ ਅਜੀਤ ਬਾਬਾ ਦੀ ਮੌਤ ਵੀ ਹੋ ਗਈ ਸੀ।

Related Articles

Leave a Reply

Your email address will not be published. Required fields are marked *

Back to top button