Punjab

ਵਿਆਹ ਦਾ ਦਬਾਅ ਪਾਉਣ ’ਤੇ ਪੇ੍ਰਮੀ ਨੇ ਕੀਤਾ ਪੇ੍ਰਮਿਕਾ ਦਾ ਕਤਲ

ਨਵੀਂ ਦਿੱਲੀ, 3 ਨਵੰਬਰ : ਤਾਮਿਲਨਾਡੂ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਔਰਤ ਦਾ ਕਤਲ ਕਰਕੇ ਕੇਲੇ ਦੇ ਬਾਗ ਵਿੱਚ ਦਫ਼ਨਾ ਦਿੱਤਾ ਗਿਆ ਸੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਇਹ ਅਪਰਾਧ ਕਿਸੇ ਹੋਰ ਨੇ ਨਹੀਂ ਸਗੋਂ ਔਰਤ ਦੇ ਪ੍ਰੇਮੀ ਨੇ ਕੀਤਾ ਸੀ। ਔਰਤ ਦੀ ਪਛਾਣ 35 ਸਾਲਾ ਸੋਨੀਆ ਵਜੋਂ ਹੋਈ ਹੈ, ਜੋ ਕਿ ਇੱਕ ਬਿਊਟੀਸ਼ੀਅਨ ਹੈ। ਜਦੋਂ ਸੋਨੀਆ 2 ਨਵੰਬਰ ਨੂੰ ਕੰਮ ਤੋਂ ਘਰ ਨਹੀਂ ਪਰਤੀ ਤਾਂ ਉਸਦੇ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਅਗਲੇ ਦਿਨ ਸੋਨੀਆ ਦੀ ਲਾਸ਼ ਕੇਲੇ ਦੇ ਬਾਗ ਵਿੱਚੋਂ ਬਰਾਮਦ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button