
ਨਵੀਂ ਦਿੱਲੀ, 28 ਫਰਵਰੀ- ‘ਜਨਤਕ ਸਿਹਤ ਬੁਨਿਆਦੀ ਢਾਂਚਾ ਅਤੇ ਸਿਹਤ ਸੇਵਾਵਾਂ ਦੇ ਪ੍ਰਬੰਧਨ’ ਬਾਰੇ ਕੈਗ ਦੀ ਰਿਪੋਰਟ ’ਤੇ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦੀ ਇਕ ਹੋਰ ਕੈਗ ਰਿਪੋਰਟ ਅੱਜ ਦਿੱਲੀ ਵਿਧਾਨ ਸਭਾ ਵਿਚ ਪੇਸ਼ ਕੀਤੀ ਜਾਵੇਗੀ। ਉਸ ਨੇ ਹਸਪਤਾਲਾਂ ਅਤੇ ਸਿਹਤ ਸੇਵਾਵਾਂ ਦੇ ਨਾਮ ’ਤੇ ਦਿੱਲੀ ਨੂੰ ਕਿਵੇਂ ਲੁੱਟਿਆ, ਮੁਹੱਲਾ ਕਲੀਨਿਕਾਂ ਵਿਚ ਬਿਜਲੀ ਸਪਲਾਈ ਕਿਵੇਂ ਨਹੀਂ ਸੀ, ਇਸ ਸਭ ਦਾ ਅੱਜ ਖ਼ੁਲਾਸਾ ਹੋਵੇਗਾ। ਉਨ੍ਹਾਂ ਕਿਹਾ ਕਿ ਕੈਗ ਰਿਪੋਰਟ ਦੇ ਪੰਨੇ ਕਹਿਣਗੇ ਕਿ ਅਰਵਿੰਦ ਕੇਜਰੀਵਾਲ ‘ਕੱਟੜ ਬੇਈਮਾਨ’ ਹਨ।



