
ਫ਼ਿਰੋਜ਼ਪੁਰ, 23 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ਕੈਂਟ ਸਤਲੁੱਜ ਜਿੰਮ ਦੇ ਕੋਲ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਦੀ ਗੱਡੀ ਦੀ ਭੰਨ ਤੋੜ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਬਾਏ ਨੇਮ ਵਿਅਕਤੀ ਸਮੇਤ 5-6 ਅਣਪਛਾਤੇ ਵਿਅਕਤੀਆਂ ਖਿਲਾਫ 118 (1), 304, 191(3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਤੇਜਿੰਦਰ ਕੁਮਾਰ ਮਲਹੋਤਰਾ ਪੁੱਤਰ ਕਸਤੂਰੀ ਲਾਲ ਵਾਸੀ ਮਕਾਨ ਨੰਬਰ 142 ਗਲੀ ਨੰਬਰ 4 ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਉਹ ਆਪਣੀ ਪ੍ਰਾਈਵੇਟ ਤੌਰ ਤੇ ਫੋਟੋ ਸਟੇਟ ਦੀ ਦੁਕਾਨ ਪਾਇਲਟ ਚੋਂਕ ਨੇੜੇ ਕਰਦਾ ਹੈ। ਮਿਤੀ 21 ਜਨਵਰੀ 2025 ਨੂੰ ਕਰੀਬ 8.30 ਵਜੇ ਰਾਤ ਜਦ ਉਹ ਸਤਲੁੱਜ ਜਿੰਮ ਪਾਸ ਆਇਆ ਤਾਂ ਦੋਸ਼ੀ ਅੰਸ਼ ਅਤੇ 5-6 ਅਣਪਛਾਤੇ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਸੱਟਾਂ ਮਾਰੀਆਂ ਤੇ ਇੱਟਾਂ ਰੋੜੇ ਮਾਰ ਕੇ ਉਸ ਦੀ ਗੱਡੀ ਦੀ ਭੰਨ ਤੋੜ ਕੀਤੀ ਤੇ ਗੱਡੀ ਡੈਸ਼ਬੋਰਡ ਵਿਚ ਪਿਆ ਮੋਬਾਇਲ ਫੋਨ ਐੱਸ-23 ਐਲਟਰਾ ਤੇ ਡੈਸ਼ਬੋਰਡ ਵਿਚ ਪਿਆ 22000 ਰੁਪਏ ਉਸ ਪਾਸੋਂ ਖੋਹ ਲਏ ਤੇ ਉਸ ਦੇ ਗਲ ਪਾਈ ਸੋਨੇ ਦੀ ਚੈਨ ਖੋਹਣ ਦੀ ਕੋਸ਼ਿਸ਼ ਕੀਤੀ। ਤੇਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਇਲਾਜ ਅਨਿਲ ਬਾਗੀ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



