Punjab

ਘਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ, ਮਾਮਲਾ ਦਰਜ

ਫ਼ਿਰੋਜ਼ਪੁਰ, 23 ਜਨਵਰੀ (ਬਾਲ ਕਿਸ਼ਨ)– ਗੁਰੂਹਰਸਹਾਏ ਵਿਖੇ ਇਕ ਵਿਅਕਤੀ ਦੇ ਘਰ ਦੇ ਬਾਹਰੋਂ ਅਣਪਛਾਤੇ ਵਿਅਕਤੀ ਵੱਲੋਂ ਐਕਟਿਵਾ ਸਕੂਟਰ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 303 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮੇਸ਼ ਕੁਮਾਰ ਨਾਰੰਗ ਪੁੱਤਰ ਫਕੀਰ ਚੰਦ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਨੇ ਆਪਣੀ ਐਕਟਿਵਾ ਸਕੂਟਰ 4ਜੀ ਨੰਬਰ ਪੀਬੀ 05 ਏਜੀ 1964 ਮਾਡਲ 2017 ਮੁਕਤਸਰ ਰੋਡ ਨੇੜੇ ਗੁੱਜਰ ਮੀਟ ਵਾਲਾ ਗੁਰੂਹਰਸਹਾਏ ਆਪਣੀ ਦੁਕਾਨ ਦੇ ਨਾਲ ਵਾਲੀ ਗਲੀ ਵਿਚ ਖੜੀ ਕੀਤੀ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button