
ਫ਼ਿਰੋਜ਼ਪੁਰ, 23 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ਵਿਖੇ ਅਣਪਛਾਤੇ ਚੋਰਾਂ ਵੱਲੋਂ ਇਕ ਇਲੈਕਟ੍ਰੋਨਿਕਸ ਦੀ ਦੁਕਾਨ ’ਚੋਂ ਪੁਰਾਣੀ ਤਾਂਬੇ ਦੀ ਤਾਰ, ਏਸੀ ਦੀਆਂ ਪਾਇਪਾ ਪੁਰਾਣੀਆਂ ਵਜ਼ਨੀ 20 ਕਿਲੋ ਅਤੇ ਨਵੀਂ ਤਾਂਬੇ ਦੀ ਤਾਰ ਵਜ਼ਨੀ 20 ਕਿਲੋ, ਏਸੀ ਦੀਆਂ ਮੋਟਰਾਂ ਕਰੀਬ 5 ਮਾਰਕਾ ਵੋਲਟਸ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ 305, 331 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੁਸ਼ਕਰ ਜੁਲਕਾ ਪੁੱਤਰ ਜਤਿੰਦਰ ਜੁਲਕਾ ਵਾਸੀ ਗੋਪੀ ਰਾਮ ਗਲੀ ਬਸਤੀ ਬਲੋਚਾਂ ਵਾਲੀ ਨੇ ਦੱਸਿਆ ਕਿ ਉਸ ਨੇ ਦੁਕਾਨ ਕਿਰਾਏ ’ਤੇ ਲੈ ਕੇ ਹਿਮਾਸੂੰ ਰੈਫਰੀਜਰੇਟਰ ਦੇ ਨਾਮ ’ਤੇ ਏਸੀ, ਫਰਿੱਜਾਂ, ਵਾਸ਼ਿੰਗ ਮਸ਼ੀਨਾਂ ਆਦਿ ਇਲੈਕਟਰੋਨਿਕਸ ਦਾ ਸਮਾਨ ਵੇਚਣ ਤੇ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਪੁਸ਼ਕਰ ਜੁਲਕਾ ਨੇ ਦੱਸਿਆ ਕਿ ਮਿਤੀ 21-22 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਅੰਦਰੋਂ ਪੁਰਾਣੀ ਤਾਂਬੇ ਦੀ ਤਾਰ, ਏਸੀ ਦੀਆਂ ਪਾਇਪਾਂ ਪੁਰਾਣੀਆਂ ਵਜ਼ਨੀ 20 ਕਿਲੋ ਅਤੇ ਨਵੀਂ ਤਾਂਬੇ ਦੀ ਤਾਰ ਵਜ਼ਨੀ 20 ਕਿਲੋ, ਏਸੀ ਦੀਆਂ ਮੋਟਰਾਂ ਕਰੀਬ 5 ਮਾਰਕਾ ਵੋਲਟਸ ਚੋਰੀ ਕਰਕੇ ਲੈ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



