Punjab

ਲੜਕੀ ਨਾਲ ਸਰੀਰਿਕ ਸਬੰਧ ਬਣਾ ਕੇ ਕੀਤੀ ਕੁੱਟਮਾਰ, 6 ਖਿਲਾਫ ਮਾਮਲਾ ਦਰਜ

ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਗੁਰੂਹਰਸਹਾਏ ਵਿਖੇ ਇਕ ਲੜਕੀ ਨਾਲ ਸਰੀਰਿਕ ਸਬੰਧ ਬਣਾ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 3 ਬਾਏ ਨੇਮ ਲੋਕਾਂ ਅਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ 43, 333, 115 (2), 118 (2), 351 (2), 324 (4), 191 (3), 190 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਲੜਕੀ ਨੇ ਦੱਸਿਆ ਕਿ ਉਸ ਦੇ ਦੋਸ਼ੀ ਪਤਰਸ ਨਾਲ ਪ੍ਰੇਮ ਸਬੰਧ ਸਨ ਤੇ ਪਤਰਸ ਉਨ੍ਹਾਂ ਦੇ ਘਰ ਪਹਿਲਾਂ ਵੀ ਆਉਂਦਾ ਜਾਂਦਾ ਸੀ, ਜੋ ਮਿਤੀ 19-20 ਮਾਰਚ 2025 ਦੀ ਦਰਮਿਆਨੀ ਰਾਤ ਨੂੰ ਉਸ ਦੇ ਮਾਤਾ ਪਿਤਾ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ ਤਾਂ ਦੋਸ਼ੀ ਪਤਰਸ ਉਸ ਦੇ ਘਰ ਦੀ ਕੰਧ ਟੱਪ ਕੇ ਛੱਤ ਉਪਰ ਉਸ ਕੋਲ ਗਿਆ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟ ਕੇ ਹੇਠਾਂ ਲੈ ਆਇਆ ਤੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜਬਰਦਸਤੀ ਸਰੀਰਿਕ ਸਬੰਧ ਬਣਾਏਪੀੜ੍ਹਤ ਲੜਕੀ ਨੇ ਦੱਸਿਆ ਕਿ ਬਾਅਦ ਵਿਚ ਉਸ ਦੇ ਘਰ ਦਾ ਗੇਟ ਖੋਲ੍ਹ ਦਿੱਤਾ ਤੇ ਬਾਕੀ ਦੋਸ਼ੀਅਨ ਮੋਨਿਕਾ ਉਰਫ ਮੋਨਾ, ਸਮਾਇਲ ਅਤੇ 2-3 ਅਣਪਛਾਤੇ ਵਿਅਕਤੀ ਦੀ ਅੰਦਰ ਆ ਗਏ ਜਿਨ੍ਹਾਂ ਉਸ ਨਾਲ ਕੁੱਟਮਾਰ ਕੀਤੀ ਤੇ ਦੋਸ਼ੀ ਪਤਰਸ ਨੇ ਪਿਸਟਲ ਨਾਲ ਉਸ ਨੂੰ ਡਰਾਇਆ ਧਮਕਾਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੋਨੇ ਨੇ ਦੱਸਿਆ ਕਿ ਪੁਲਿਸ ਨੇ ਪੀੜ੍ਹਤ ਲੜਕੀ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button