Punjab

ਲੈਂਡ ਪੂਲਿਗ ਨੀਤੀ ਦੇ ਵਿਰੋਧ ’ਚ ਪਿੰਡ ਚੁਤਾਲੇ ’ਚ ਕਿਸਾਨਾਂ ਮਜ਼ਦੂਰਾਂ ਦਾ ਹੋਇਆ ਇਕੱਠ

ਤਰਨਤਾਰਨ, 4 ਅਗਸਤ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਪਿੰਡ ਚੁਤਾਲਾ ਦੇ ਗੁਰਦੁਆਰਾ ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਸ਼ਹੀਦ ਦੇ ਅਸਥਾਨ ’ਤੇ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਡਾਲੇਕੇ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸੁਵਿੰਦਰ ਸਿੰਘ ਚੁਤਾਲਾ, ਸਰਵਨ ਸਿੰਘ ਵਲੀਪੁਰ, ਸਲਵਿੰਦਰ ਸਿੰਘ ਦੁੱਗਲ ਵਾਲਾ, ਲਖਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਆਪ ਸਰਕਾਰ ਨਵਾਂ ਕਾਨੂੰਨ ਲਿਆ ਕੇ ਲੈਂਡ ਪੂਲਿੰਗ ਨੀਤੀ ਕਿਸਾਨਾਂ-ਮਜ਼ਦੂਰਾਂ ਦੀ ਜ਼ਮੀਨ ਬਿਨਾਂ ਪੈਸੇ ਦਿੱਤੇ ਖੋਹਣ ਲਈ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕੀ ਕਿਸੇ ਵੀ ਕੀਮਤ ’ਤੇ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ’ਚ ਪੈਰ ਪਾਉਣ ਨਹੀਂ ਦਿੱਤਾ ਜਾਵੇਗਾ। ਮੀਟਿੰਗ ਉਪਰੰਤ ਪਿੰਡ ’ਚ ਮੋਟਰਸਾਈਕਲ ਮਾਰਚ ਕੀਤਾ ਗਿਆ ਤੇ ਜਿੱਥੇ 97 ਕਿੱਲੇ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਉੱਥੇ ਜਾ ਕੇ ਮਾਨ ਸਰਕਾਰ ਤੇ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਅੱਗੇ ਕਿਹਾ ਕਿਸੇ ਵੀ ਕੀਮਤ ’ਤੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ’ਚ ਪੈਰ ਪਾਉਣ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਨੀਤੀ ’ਚ ਆਉਂਦੀਆਂ ਹਨ, ਉਨ੍ਹਾਂ ਲੋਕਾਂ ਤੋਂ ਮਤੇ ਪਵਾਏ ਜਾਣਗੇ ਕਿ ਉਨ੍ਹਾਂ ਸਰਕਾਰ ਨੂੰ ਜ਼ਮੀਨਾਂ ਦੇਣੀਆਂ ਹਨ ਜਾਂ ਨਹੀਂ, ਜੇਕਰ ਨਹੀਂ ਦੇਣੀਆਂ ਤਾਂ ਕਿਸਾਨ ਜਥੇਬੰਦੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਤਪਰ ਖੜ੍ਹੀ ਰਹੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਪੰਜਾਬ ’ਚੋਂ ਲੈਂਡ ਪੂਲਿੰਗ ਨੀਤੀ ਨੂੰ ਮੁੱਢ ਤੋਂ ਖ਼ਾਰਜ ਕਰਦੀ ਹੈ, ਕਿਸੇ ਵੀ ਕੀਮਤ ’ਤੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ’ਚ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਇਸ ਤਰ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਮਿਲੀ ਭੁਗਤ ਨਾਲ ਬਿਜਲੀ ਬੋਰਡ ਦਾ ਨਿੱਜੀ ਕਰਨ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਦੇ ਰਹੀ ਹੈ ਤੇ ਚਿੱਪ ਵਾਲੇ ਮੀਟਰਾਂ ’ਤੇ ਚੱਲ ਰਹੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਪੰਜਾਬ ਭਰ ’ਚ ਚਿਪ ਵਾਲੇ ਮੀਟਰ ਕਿਸੇ ਜਗ੍ਹਾ ਵੀ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਫਤਿਹ ਸਿੰਘ ਪਿੰਦੀ, ਸਤਨਾਮ ਸਿੰਘ ਖਹਿਰਾ, ਕੁਲਵਿੰਦਰ ਸਿੰਘ ਵਾਂ, ਮਹਿੱਦਰ ਸਿੰਘ ਚੁਤਾਲਾ, ਤਰਸੇਮ ਸਿੰਘ ਚੁਤਾਲਾ, ਸੁਖਵਿੰਦਰ ਕੌਰ ਚੁਤਾਲਾ, ਹਰਜੀਤ ਕੌਰ ਚੁਤਾਲਾ, ਮਾਸਟਰ ਤਾਰਾ ਸਿੰਘ ਚੁਤਾਲਾ, ਕੁਲਦੀਪ ਸਿੰਘ ਬੁੱਘਾ, ਤਰਸੇਮ ਸਿੰਘ ਕੱਦਗਿੱਲ, ਅਮਰੀਕ ਸਿੰਘ ਜੰਡੋਕੇ, ਮੰਗਲ ਸਿੰਘ ਨੰਦਪੁਰ, ਨਿਰਵੈਲ ਸਿੰਘ ਬੁੱਘਾ, ਸਤਨਾਮ ਸਿੰਘ ਚੁਤਾਲਾ, ਸਰੂਪ ਸਿੰਘ ਲੋਹਕਾ, ਸੁਖਦੇਵ ਸਿੰਘ ਮਾਨੋਚਾਹਲ, ਦਿਲਬਾਗ ਸਿੰਘ ਮਾਨੋਚਾਹਲ ਖੁਰਦ, ਗੁਰਵਿੰਦਰ ਸਿੰਘ ਜੋਧਪੁਰ, ਸਕੱਤਰ ਸਿੰਘ ਕੱਦਗਿੱਲ, ਬਲਜੀਤ ਸਿੰਘ ਮੁਗਲਚੱਕ, ਕੁਲਦੀਪ ਸਿੰਘ ਰੂੜੇਹਾਸਲ, ਪਰਮਜੀਤ ਸਿੰਘ ਚੰਬਲ, ਕਾਬਲ ਸਿੰਘ ਪਲਾਸੌਰ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button