National

ਤਿੰਨ ਗੁਣਾ ਵਧੇ ਸਵਿਸ ਬੈਂਕਾਂ ‘ਚ ਭਾਰਤੀਆਂ ਦੇ ਜਮ੍ਹਾਂ ਪੈਸੇ, 2021 ਤੋਂ ਬਾਅਦ ਰਿਕਾਰਡ ਪੱਧਰ ‘ਤੇ ਪਹੁੰਚੇ

ਨਵੀਂ ਦਿੱਲੀ, 20 ਜੂਨ : ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਜਮ੍ਹਾਂ ਧਨ 2023 ਦੇ ਮੁਕਾਬਲੇ ’ਚ 2024 ਵਿਚ ਤਿੰਨ ਗੁਣਾ ਹੋ ਕੇ 3.5 ਅਰਬ ਸਵਿਸ ਫ੍ਰੈਂਕ (ਲਗਪਗ 37,600 ਕਰੋੜ ਰੁਪਏ) ਹੋ ਗਿਆ ਹੈ। ਸਥਾਨਕ ਸ਼ਾਖਾਵਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਜ਼ਰੀਏ ਸਵਿਸ ਬੈਂਕਾਂ ਵਿਚ ਰੱਖੇ ਗਏ ਧਨ ਵਿਚ ਵੱਡੇ ਵਾਧੇ ਦੇ ਕਾਰਨ ਇਹ ਵਾਧਾ ਹੋਇਆ ਹੈ। 2023 ਵਿਚ ਇਹ ਰਕਮ ਚਾਰ ਸਾਲਾਂ ਦੇ ਹੇਠਲੇ ਪੱਧਰ 1.04 ਅਰਬ ਸਵਿਸ ਫ੍ਰੈਂਕ ’ਤੇ ਪਹੁੰਚ ਗਈ ਸੀ। ਸਵਿਸ ਨੈਸ਼ਨਲ ਬੈਂਕ (ਐੱਸਐੱਨਬੀ) ਦੇ ਅਧਿਕਾਰਕ ਅੰਕੜਿਆਂ ਵਿਚ ਸਵਿਟਜ਼ਰਲੈਂਡ ਵਿਚ ਭਾਰਤੀਆਂ ਵੱਲੋਂ ਰੱਖੇ ਗਏ ਕਥਿਤ ਕਾਲੇ ਧਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਵਿਟਜ਼ਰਲੈਂਡ ਭਾਰਤੀਆਂ ਦੇ ਧਨ ਨੂੰ ‘ਕਾਲਾ ਧਨ’ ਨਹੀਂ ਮੰਨਦਾ। ਸਵਿਟਜ਼ਰਲੈਂਡ ਨੇ ਕਿਹਾ ਹੈ ਕਿ ਉਹ ਕਰ ਚੋਰੀ ਦੇ ਖ਼ਿਲਾਫ਼ ਲੜਾਈ ਵਿਚ ਭਾਰਤ ਦਾ ਸਮਰਥਨ ਕਰਦਾ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਦੇ ਅਨੁਸਾਰ, ਇਸ ਦੌਰਾਨ ਭਾਰਤੀਆਂ ਦੇ ਕਸਟਮਰ ਅਕਾਉਂਟ ਦੀ ਰਕਮ ਸਿਰਫ 11 ਪ੍ਰਤੀਸ਼ਤ ਵਧ ਕੇ 34.6 ਕਰੋੜ ਸਵਿਸ ਫ੍ਰੈਂਕ (ਲਗਭਗ 3,675 ਕਰੋੜ ਰੁਪਏ) ਹੋ ਗਈ, ਜੋ ਕੁੱਲ ਧਨ ਦਾ ਸਿਰਫ ਇਕ-ਤਿਹਾਈ ਹੈ। 2023 ਵਿਚ ਭਾਰਤੀ ਵਿਅਕਤੀਆਂ ਅਤੇ ਕੰਪਨੀਆਂ ਵੱਲੋਂ ਸਵਿਸ ਬੈਂਕਾਂ ਵਿਚ ਸਥਾਨਕ ਸ਼ਾਖਾਵਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਜ਼ਰੀਏ ਜਮ੍ਹਾਂ ਕੀਤੀ ਗਈ ਰਕਮ ਵਿਚ 70 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। 2021 ਤੋਂ ਬਾਅਦ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਜਮਾਂ ਧਨ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ। 2021 ਵਿਚ ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਕੁੱਲ ਧਨ 14 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਇਸ ਵਿਚ ਉਹ ਧਨ ਸ਼ਾਮਲ ਨਹੀਂ ਹੈ ਜੋ ਭਾਰਤੀਆਂ, ਐੱਨਆਈਆਰ ਜਾਂ ਹੋਰ ਲੋਕਾਂ ਨੇ ਤੀਜੇ ਦੇਸ਼ ਦੀਆਂ ਸੰਸਥਾਵਾਂ ਦੇ ਨਾਂ ‘ਤੇ ਸਵਿਸ ਬੈਂਕਾਂ ਵਿਚ ਜਮ੍ਹਾਂ ਕੀਤਾ ਹੈ। ਐੱਸਐੱਨਬੀ ਦੇ ਅੰਕੜਿਆਂ ਦੇ ਅਨੁਸਾਰ, 2006 ਵਿਚ ਕੁੱਲ ਰਕਮ ਲਗਪਗ 6.5 ਅਰਬ ਸਵਿਸ ਫ੍ਰੈਂਕ ਦੇ ਰਿਕਾਰਡ ਉੱਚ ਪੱਧਰ ‘ਤੇ ਸੀ। ਐੱਸਐੱਨਬੀ ਦੇ ਅਨੁਸਾਰ, ਭਾਰਤੀ ਗ੍ਰਾਹਕਾਂ ਦੇ ਪ੍ਰਤੀ ਸਵਿਸ ਬੈਂਕਾਂ ਦੀ ‘ਕੁੱਲ ਦੇਣਦਾਰੀ’ ਲਈ ਡਾਟਾ ਵਿਚ ਸਵਿਸ ਬੈਂਕਾਂ ਵਿਚ ਭਾਰਤੀ ਗ੍ਰਾਹਕਾਂ ਦੇ ਸਾਰੇ ਕਿਸਮਾਂ ਦੇ ਫੰਡ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਵਿਅਕਤੀਆਂ, ਬੈਂਕਾਂ ਅਤੇ ਕੰਪਨੀਆਂ ਤੋਂ ਜਮ੍ਹਾਂ ਕੀਤੀ ਗਈ ਰਕਮ ਸ਼ਾਮਲ ਹੈ। ਇਸ ਵਿਚ ਭਾਰਤ ਵਿਚ ਸਵਿਸ ਬੈਂਕਾਂ ਦੀਆਂ ਸ਼ਾਖਾਵਾਂ ਦੇ ਨਾਲ-ਨਾਲ ਗੈਰ-ਜਮ੍ਹਾਂ ਦੇਣਦਾਰੀਆਂ ਦੇ ਡਾਟਾ ਵੀ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button