Punjab

ਲੁਧਿਆਣਾ ਥਾਣਿਆਂ ਦੇ ਮਾਲਖਾਨੇ ’ਚ ਕਬਾੜ ਬਣੇ ਹਜ਼ਾਰਾਂ ਵਾਹਨ

ਲੁਧਿਆਣਾ, 25 ਅਗਸਤ : ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਥਾਣਿਆਂ ’ਚ ਪਿਛਲੇ ਕਈ ਸਮੇਂ ਤੋਂ ਕੇਸ ਪ੍ਰਾਪਰਟੀ ਤੇ ਅਪਰਾਧੀਆਂ ਤੋਂ ਰਿਕਵਰ ਕੀਤੇ ਗਏ ਵਾਹਨਾਂ ਦਾ ਨਿਪਟਾਰਾ ਨਾ ਹੋਣ ਕਾਰਨ ਲੱਗਭਗ 4500 ਦੇ ਕਰੀਬ ਵਾਹਨ ਕਬਾੜ ’ਚ ਬਦਲ ਗਏ ਹਨ। ਇਹ ਲਾਪਰਵਾਹੀ ਕਿਸੇ ਵੀ ਸਮੇਂ ਖਤਰੇ ਨੂੰ ਸੱਦਾ ਦੇ ਸਕਦੀ ਹੈ। ਪੁਲਿਸ ਇਸ ਤਰ੍ਹਾਂ ਦੇ ਵਾਹਨਾਂ ਨੂੰ ਲੈ ਕੇ ਕਾਫੀ ਪਰੇਸ਼ਾਨੀ ’ਚ ਹੈ। ਅਦਾਲਤ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਹੀ ਪੁਲਿਸ ਇਸ ਤਰ੍ਹਾਂ ਦੇ ਬੰਦ ਵਾਹਨਾਂ ਬਾਰੇ ਕੋਈ ਫੈਸਲਾ ਲੈ ਸਕਦੀ ਹੈ। ਇਸ ਦੌਰਾਨ ਵਾਹਨ ਦਾ ਜ਼ਿਆਦਾਤਰ ਸਾਮਾਨ ਧੁੱਪ ਤੇ ਬਰਸਾਤ ਕਾਰਨ ਖਰਾਬ ਹੋ ਜਾਂਦਾ ਹੈ। ਥਾਣੇ ’ਚ ਬੰਦ ਇਹ ਵਾਹਨ ਕਾਗਜ਼ਾਂ ਦੀ ਕਮੀ ਜਾਂ ਦੁਰਘਟਨਾ ਕਾਰਨ ਬੰਦ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਵਾਪਸ ਲੈਣ ਲਈ ਵਾਹਨ ਦੇ ਮਾਲਕਾਂ ਨੂੰ ਪੁਲਿਸ ਤੇ ਅਦਾਲਤੀ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ, ਜੇਕਰ ਵਾਹਨ ਲਾਵਾਰਿਸ ਹੈ ਤਾਂ ਇਸ ਪ੍ਰਕਿਰਿਆ ’ਚ ਹੋਰ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ 3 ਨਵੰਬਰ 2020 ਨੂੰ ਵੀ ਇਨ੍ਹਾਂ ਵਾਹਨਾਂ ਦੀ ਨਿਲਾਮੀ ਹੋਣੀ ਸੀ, ਜੋ ਕਿਸੇ ਕਾਰਨ ਕਰ ਕੇ ਨਹੀਂ ਹੋ ਸਕੀ। ਬਾਕਸ– ਕਈ ਵਾਰ ਥਾਣਿਆਂ ’ਚ ਖੜ੍ਹੇ ਵਾਹਨਾਂ ’ਚ ਲੱਗ ਚੁੱਕੀ ਹੈ ਅੱਗ ਦੱਸਣਯੋਗ ਹੈ ਕਿ ਸ਼ਹਿਰ ਦੇ ਕਈ ਥਾਣਿਆਂ ’ਚ ਕੇਸ ਪ੍ਰਾਪਰਟੀ ਦੇ ਵਾਹਨਾਂ ’ਚ ਭਿਆਨਕ ਅੱਗ ਲੱਗ ਚੁੱਕੀ ਹੈ ਪਰ ਪੁਲਿਸ ਨੇ ਇਸ ਦੀ ਕੋਈ ਸੁੱਧ ਨਹੀਂ ਲਈ। ਕੁਝ ਮਹੀਨੇ ਪਹਿਲਾਂ ਥਾਣਾ ਸਰਾਭਾ ਨਗਰ, ਚੌਕੀ ਆਤਮ ਪਾਰਕ, ਬਸਤੀ ਜੋਧੇਵਾਲ ਤੇ ਥਾਣਾ ਟਿੱਬਾ ਦੇ ਬਾਹਰ ਵਾਹਨਾਂ ’ਚ ਅੱਗ ਲੱਗ ਚੁੱਕੀ ਸੀ, ਜਿੱਥੇ ਕੀਮਤੀ ਸਾਮਾਨ ਲਾਪਰਵਾਹੀ ਕਾਰਨ ਸੁਆਹ ਬਣ ਗਿਆ ਸੀ। ਬਾਕਸ– ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁੰਦੀ ਹੈ ਨਿਲਾਮੀ ਜਾਣਕਾਰੀ ਅਨੁਸਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਨਿਲਾਮੀ ਲਈ ਅਦਾਲਤ ਨੂੰ ਲਿਖਿਆ ਜਾਂਦਾ ਹੈ ਤੇ ਫਿਰ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਨੂੰ ਪੂਰਾ ਕਰਨ ਲਈ ਥਾਣਾ ਐੱਸਐੱਚਓ ਦੀ ਦੇਖਰੇਖ ’ਚ ਇਕ ਕਮੇਟੀ ਬਣਾਈ ਜਾਂਦੀ ਹੈ। ਤਦ ਹੀ ਇਸ ਦੀ ਨਿਲਾਮੀ ਦੀ ਕਾਰਵਾਈ ਹੁੰਦੀ ਹੈ। ਲਾਵਾਰਿਸ ਵਾਹਨਾਂ ਲਈ ਇਸ਼ਤਿਹਾਰ ਵੀ ਦੇਣੇ ਹੁੰਦੇ ਹਨ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ। ਕਾਫੀ ਸਮੇਂ ਤੱਕ ਮਾਮਲੇ ਲੰਬਿਤ ਰਹਿਣ ਕਾਰਨ ਥਾਣਿਆਂ ’ਚ ਇਨ੍ਹਾਂ ਵਾਹਨਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਥਾਣਿਆਂ ’ਚ ਵਾਹਨਾਂ ਨੂੰ ਰੱਖਣ ਲਈ ਕੋਈ ਪੁਖਤਾ ਇੰਤਜਾਮ ਨਹੀਂ ਹੁੰਦਾ। ਇਸ ਲਈ ਇਹ ਵਾਹਨ ਜਲਦੀ ਕਬਾੜ ’ਚ ਬਦਲ ਜਾਂਦੇ ਹਨ। ਬਾਕਸ— ਮਾਮਲੇ ਖਤਮ ਨਾ ਹੋਣ ਕਾਰਨ ਧੂੜ ਫੱਕਦੇ-ਫੱਕਦੇ ਕਬਾੜ ’ਚ ਬਦਲੇ 28 ਥਾਣਿਆਂ ਤੇ ਪੁਲਿਸ ਚੌਕੀਆਂ ’ਚ ਕਾਫੀ ਸਮੇਂ ਤੋਂ ਲੱਗਭਗ 4500 ਦੇ ਕਰੀਬ ਦੋਪਹੀਆ ਤੇ ਚਾਰਪਹੀਆ ਵਾਹਨ ਮਾਮਲੇ ਖਤਮ ਨਾ ਹੋਣ ਕਾਰਨ ਧੂੜ ਫੱਕਦੇ-ਫੱਕਦੇ ਕਬਾੜ ’ਚ ਬਦਲ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਥਾਣਿਆਂ ’ਚ ਆਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਉਸ ’ਚ ਰਿਕਵਰ ਕੀਤਾ ਵਾਹਨ ਤਾਂ ਥਾਣੇ ’ਚ ਲਾ ਦਿੱਤਾ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਖੜ੍ਹੇ ਵਾਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਜਿਨ੍ਹਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਬਾਕਸ– ਥਾਣਿਆਂ ’ਚ ਖੜ੍ਹੇ ਕਈ ਵਾਹਨਾਂ ਦਾ ਸਾਮਾਨ ਵੀ ਗਾਇਬ ਥਾਣਿਆਂ ’ਚ ਕੇਸ ਪ੍ਰਾਪਰਟੀ ਦੇ ਵਾਹਨਾਂ ਦੇ ਕਈ ਮਾਲਕਾਂ ਦਾ ਅਤਾ-ਪਤਾ ਹੀ ਨਹੀਂ ਹੈ, ਜਿਸ ਕਾਰਨ ਲੰਬੇ ਸਮੇਂ ਤੋਂ ਖੜ੍ਹੇ ਕਈ ਵਾਹਨਾਂ ਦੇ ਪੁਰਜ਼ੇ ਗਾਇਬ ਹਨ ਤਾਂ ਕਿਸੇ ਦੇ ਟਾਇਰ ਤੇ ਪਾਰਟਸ ਹੀ ਨਦਾਰਦ ਹਨ। ਇਨ੍ਹਾਂ ਵਾਹਨਾਂ ਦੀ ਸੁੱਧ ਉਸ ਸਮੇਂ ਲਈ ਜਾਂਦੀ ਹੈ ਜਦੋਂ ਥਾਣੇ ’ਚ ਕੋਈ ਵੱਡਾ ਅਧਿਕਾਰੀ ਨਿਰੀਖਣ ਕਰਦਾ ਹੈ ਤੇ ਕੇਸ ਪ੍ਰਾਪਰਟੀ ਦੇ ਇਨ੍ਹਾਂ ਵਾਹਨਾਂ ਦਾ ਨਿਪਟਾਰਾ ਕਰਨ ਦੇ ਹੁਕਮ ਦਿੰਦਾ ਹੈ ਪਰ ਉਸ ਤੋਂ ਬਾਅਦ ਇਸ ’ਤੇ ਕੋਈ ਅਮਲ ਨਹੀਂ ਹੁੰਦਾ। ਕੋਟਸ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ’ਤੇ ਰੁਟੀਨ ’ਚ ਵਾਹਨਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਿਆ ਜਾਂਦਾ ਹੈ। ਇਸ ਤੋਂ ਇਲਾਵਾ ਜੋ ਵਾਹਨ ਥਾਣਿਆਂ ਦੇ ਬਾਹਰ ਅਜੇ ਵੀ ਖੜ੍ਹੇ ਹਨ, ਉਨ੍ਹਾਂ ਦੀ ਲਿਸਟ ਬਣੀ ਹੋਈ ਹੈ। ਪ੍ਰਕਿਰਿਆ ਪੂਰੀ ਹੋਣ ’ਤੇ ਉਨ੍ਹਾਂ ਦਾ ਵੀ ਹੱਲ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button