Punjab

ਅੰਮ੍ਰਿਤਸਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸੀਐਸਐਮਟੀ ਮੁੰਬਈ ਤੱਕ ਵੰਦੇ ਭਾਰਤ ਐਕਸਪ੍ਰੈਸ 26 ਨੂੰ ਹੋਵੇਗੀ ਸ਼ੁਰੂ

CM ਦੇਵੇਂਦਰ ਫੜਨਵੀਸ ਦਿਖਾਉਣਗੇ ਹਰੀ ਝੰਡੀ

ਅੰਮ੍ਰਿਤਸਰ, 25 ਅਗਸਤ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਮੁੰਬਈ ਤੋਂ ਜਾਣ ਵਾਲੀਆਂ ਸੰਗਤਾਂ ਲਈ ਰੇਲਵੇ ਵਿਭਾਗ 27 ਅਗਸਤ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ-ਮੁੰਬਈ ਸੀਐਸਐਮਟੀ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਕਰਨ ਜਾ ਰਿਹਾ ਹੈ। ਸ੍ਰੀ ਹਜ਼ੂਰ ਸਾਹਿਬ ਨਾਂਦੇੜ-ਮੁੰਬਈ ਸੀਐਸਐਮਟੀ ਲਈ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ 26 ਅਗਸਤ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਰਨਗੇ। ਉਦਘਾਟਨ ਲਈ ਟ੍ਰੇਨ ਨੰਬਰ 02705 ਦੀ ਰਵਾਨਗੀ ਸਵੇਰੇ 11.20 ਵਜੇ ਹਜ਼ੂਰ ਸਾਹਿਬ ਨਾਂਦੇੜ ਤੋਂ ਹੋਵੇਗੀ ਜਿਸ ਦਾ ਆਗਮਨ ਰਾਤ 9.55 ਵਜੇ ਸੀਐਸਐਮਟੀ ਮੁੰਬਈ ਵਿਖੇ ਹੋਵੇਗਾ। ਜਿਸ ਤੋਂ ਬਾਅਦ 27 ਅਗਸਤ ਤੋਂ ਟ੍ਰੇਨ ਨੰਬਰ 20705 ਨਾਂਦੇੜ-ਮੁੰਬਈ ਸੀਐਸਐਮਟੀ ਦੀ ਰਵਾਨਗੀ ਸਵੇਰੇ 5 ਵਜੇ ਹੋਵੇਗੀ, ਜਿਸ ਦਾ ਆਗਮਨ ਦੁਪਹਿਰ 2.25 ਵਜੇ ਹੋਵੇਗਾ। ਟ੍ਰੇਨ ਨੰਬਰ 20706 ਮੁੰਬਈ ਸੀਐਸਐਮਟੀ-ਨਾਂਦੇੜ ਦੀ ਰਵਾਨਗੀ ਦੁਪਹਿਰ 1 ਵਜੇ ਹੋਵੇਗੀ ਤੇ ਰਾਤ 10.50 ਵਜੇ ਪਹੁੰਚੇਗੀ। ਰਸਤੇ ਵਿਚ ਠਹਿਰਾਅ ਲਈ ਪਰਭਾਨੀ, ਜਾਲਨਾ, ਔਰੰਗਾਬਾਦ, ਮਨਮਾੜ, ਨਾਸਿਕ ਰੋਡ, ਕਲਿਆਣ, ਠਾਣੇ, ਦਾਦਰ ਰੱਖੇ ਗਏ ਹਨ। ਜੋ ਹਫ਼ਤੇ ਵਿਚ 6 ਦਿਨ ਚੱਲੇਗੀ, ਬੁੱਧਵਾਰ ਨੂੰ ਨਾਂਦੇੜ ਤੇ ਵੀਰਵਾਰ ਨੂੰ ਮੁੰਬਈ ਤੋਂ ਜੋ ਰਵਾਨਾ ਨਹੀਂ ਹੋਵੇਗੀ।

Related Articles

Leave a Reply

Your email address will not be published. Required fields are marked *

Back to top button