Punjab

ਪੀਡਬਲਯੂਡੀ ਵਰਕਰ ਯੂਨੀਅਨ ਮਹਿਕਮਾ ਜੰਗਲਾਤ ਦੀ ਚੋਣ ਹੋਈ

ਬਗੀਚਾ ਸਿੰਘ ਬਣੇ ਰੇਂਜ਼ ਫਿਰੋਜ਼ਪੁਰ ਦੇ ਪ੍ਰਧਾਨ

ਫ਼ਿਰੋਜ਼ਪੁਰ, 31 ਜਨਵਰੀ (ਬਾਲ ਕਿਸ਼ਨ)– ਪੀਡਬਲਯੂਡੀ ਵਰਕਰਾਂ ਯੂਨੀਅਨ ਮਹਿਕਮਾ ਜੰਗਲਾਤ ਦੀ ਚੋਣ ਸਬੰਧੀ ਮੀਟਿੰਗ ਹੋਈ। ਜਿਸ ਵਿਚ ਮਾਨਤਾ ਪ੍ਰਾਪਤ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਰੁਲਦੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਗੀਚਾ ਸਿੰਘ ਰੇਂਜ ਫਿਰੋਜ਼ਪੁਰ ਦੇ ਪ੍ਰਧਾਨ ਚੁਣੇ ਗਏ। ਬਗੀਚਾ ਸਿੰਘ ਨੇ ਕਿਹਾ ਕਿ ਵਰਕਰਾਂ ਵੱਲੋਂ ਮੈਨੂੰ ਅਤੇ ਜਥੇਬੰਦੀ ਵੱਲੋਂ ਦਿੱਤੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਾਂਗਾਵਰਕਰਾਂ ਨਾਲ ਮਹਿਕਮੇ ਵੱਲੋਂ ਬੇਇਨਸਾਫੀ ਹੋਈ ਤਾਂ ਵਰਕਰਾਂ ਨੂੰ ਤਹਿ ਦਿਲੋਂ ਇਨਸਾਫ ਦਿਵਾਵਾਂਗਾਮੀਟਿੰਗ ਵਿਚ ਨਵੇਂ ਚੁਣੇ ਗਏ ਪ੍ਰਧਾਨ ਬਗੀਚਾ ਸਿੰਘ, ਨਿਸ਼ਾਨ ਸਿੰਘ ਰੇਂਜ ਚੇਅਰਮੈਨ, ਰਾਜ ਸਿੰਘ ਵਰਕਿੰਗ ਪ੍ਰਧਾਨ, ਲਖਵਿੰਦਰ ਸਿੰਘ ਜਨਰਲ ਸਕੱਤਰ, ਸੰਤੋਸ਼ ਰਾਣੀ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਸਿੰਘ ਮੀਤ ਪ੍ਰਧਾਨ, ਅਮਰ ਸਿੰਘ ਜੁਆਇੰਅ ਸਕੱਤਰ, ਸ਼ੰਕਰ ਸਿੰਘ, ਬਲਬੀਰ ਸਿੰਘ, ਪਾਲਾ ਸਿੰਘ, ਪ੍ਰਕਾਸ਼ ਕੌਰ ਜਥੇਬੰਧਕ ਸਕੱਤਰ, ਪ੍ਰੈਸ ਸਕੱਤਰ ਸੁਖਦੇਵ ਸਿੰਘ, ਅਮਰ ਸਿੰਘ ਖਜ਼ਾਨਚੀ, ਕਰਨੈਲ ਸਿੰਘ ਆਡੀਟਰ, ਜਗੀਰ ਸਿੰਘ, ਲਾਲ ਸਿੰਘ, ਸੁੰਦਰ ਸਿੰਘ, ਬਿੱਟੂ ਸਿੰਘ, ਬਲਵਿੰਦਰ ਸਿੰਘ ਕਾਰਜਕਾਰੀ ਮੈਂਬਰ ਚੁਣੇ ਗਏ। ਇਸ ਮੌਕੇ ਜਥੇਬੰਦੀ ਦੇ ਵਰਕਰ ਅਤੇ ਮੈਂਬਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button