Punjab

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਸੋਢੇਵਾਲਾ ਫਿਰੋਜ਼ਪੁਰ ਵਿਖੇ ਖੇਡ ਮੁਕਾਬਲੇ ਕਰਵਾਏ ਗਏ

ਫ਼ਿਰੋਜ਼ਪੁਰ, 9 ਮਾਰਚ (ਬਾਲ ਕਿਸ਼ਨ)– ਅੱਜ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਸੋਢੇਵਾਲਾ ਫਿਰੋਜ਼ਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਖੇਡ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚ੍ਹੜ ਕੇ ਹਿੱਸਾ ਲਿਆ । ਇਸ ਮੌਕੇ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ , ਸੋਢੇਵਾਲਾ ਫਿਰੋਜ਼ਪੁਰ) ਅਤੇ ਕਿਰਨ ਬਾਂਸਲ ਵੱਲੋ ਲੈਂਪ ਲਾਇਟਨਿੰਗ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ ਸਿੱਧੂ(ਐੱਸਐੱਸਪੀ) ਫਿਰੋਜ਼ਪੁਰ ਮੁੱਖ ਮਹਿਮਾਨ ਵਜੋ ਪ੍ਰੋਗਰਾਮ ਵਿੱਚ ਪਹੁੰਚੇ ਉਨ੍ਹਾਂ ਦੇ ਨਾਲ ਨਵੀਨ ਕੁਮਾਰ (ਐੱਸਪੀਐੱਚ), ਗੁਰਮੇਜ ਸਿੰਘ (ਏਐੱਸਆਈ), ਲਖਵੀਰ ਸਿੰਘ (ਏਐੱਸਆਈ) ਅਤੇ ਬਚਿੱਤਰ ਸਿੰਘ (ਏਐੱਸਆਈ)ਵੀ ਪਹੁੰਚੇ। ਧਰਮਪਾਲ ਬਾਂਸਲ ਜੀ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਕਿਉਕਿ ਖੇਡਾਂ ਹੀ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਅਤੇ ਨੌਜਵਾਨਾ ਨੂੰ ਨਸ਼ਿਆ ਤੋਂ ਦੂਰ ਰੱਖਦੀਆਂ ਹਨ। ਇਸ ਦੌਰਾਨ ਕ੍ਰਿਕਟ ਮੈਚ , ਵਾਲੀਵਾਲ ਮੈਚ, ਰੱਸਾ ਖਿੱਚੀ, ਖੋ- ਖੋ, ਸੈਕ ਰੇਸ, 3 ਲੈਗ ਰੈਸ, ਲੈਮਨ ਰੇਸ ਅਤੇ ਦੌੜ ਮੁਕਾਬਲੇ ਕਰਵਾਏ ਗਏ। ਕ੍ਰਿਕਟ ਮੈਚ ਦਾ ਆਰੰਭ ਖੁਦ ਧਰਮਪਾਲ ਬਾਂਸਲ ਵੱਲੋਂ ਵਿਦਿਆਰਥੀਆਂ ਦੇ ਨਾਲ ਖੇਡ ਕੇ ਕਰਵਾਇਆ ਗਿਆ। ਇਸ ਤੋਂ ਇਲਾਵਾ ਇਨਡੋਰ ਗੈਮ ਵਿੱਚ ਲੁਡੋਂ , ਚੈਸ , ਕੈਰਮ ਬੋਰਡ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਭੁਪਿੰਦਰ ਸਿੰਘ ਸਿੱਧੂ(ਐੱਸਐੱਸਪੀ) ਵੱਲੋਂ ਨਰਸਿੰਗ ਖੇਤਰ ਦੇ ਸਾਰੇ ਵਿਦਿਆਰਥੀਆ ਨੂੰ ਨਸ਼ੇ ਨਾ ਕਰਨ ਪ੍ਰਤੀ ਜਾਗਰੂਕ ਕੀਤਾ ਅਤੇ ਆਪਣੇ ਆਸ ਪਾਸ ਦੇ ਸਰਕਲ ਵਿੱਚ ਵੀ ਨਸ਼ਿਆ ਤੋਂ ਦੂਰ ਰਹਿਣ ਲਈ ਵਿਸਥਾਰ ਸਹਿਤ ਪ੍ਰੇਰਿਤ ਕੀਤਾ। ਨਸ਼ਿਆ ਤੋ ਦੂਰ ਰਹਿਣ ਲਈ ਉਹਨਾ ਵੱਲੋ ਵਿਦਿਆਰਥੀਆ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਨਰਸਿੰਗ ਕਿੱਤਾ ਅਪਣਾ ਕੇ ਵਿਦਿਆਰਥੀਆ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਕਿਉਂਕਿ ਇਸ ਕਿੱਤੇ ਵਿੱਚ ਤੁਸੀ ਘਰ ਤੋ ਲੈ ਕੇ ਦੇਸ਼ ਤੱਕ ਲੋਕਾ ਨੂੰ ਸਿਹਤ ਪ੍ਰਤੀ ਜਾਗਰੂਕ ਕਰ ਸਕਦੇ ਹੋ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਮਨਜੀਤ ਕੌਰ ਅਤੇ ਆਯੂਰਵੈਦਿਕ ਕਲਾਜ ਦੇ ਪਿ੍ਰੰਸੀਪਲ ਡਾ. ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਯਮਖਮ, ਅੰਜਨੀ, ਜਗਦੇਵ ਸਿੰਘ ਖੁਸ਼ਪਾਲ ਕੌਰ, ਸਤੋਸ਼ ਰਾਣੀ, ਰਮਨਦੀਪ ਕੌਰ,ਅਮਨਦੀਪ ਕੌਰ, ਅਮਨਦੀਪ ਕੌਰ, ਕੋਮਲਜੀਤ ਕੌਰ, ਗਗਨਦੀਪ ਕੌਰ, ਪ੍ਰਯਿੰਕਾ, ਸੰਜੀਵਨੀ, ਅਮਨਦੀਪ, , ਗੁਰਮੀਤ ਕੌਰ, ਮਨਪ੍ਰੀਤ ਕੌਰ, ਸੰਗੀਤਾ ਹਾਂਡਾ, ਰਮਨਦੀਪ ਸਿੰਘ ਆਦਿ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button