ਰਾਸ਼ਟਰੀ ਅਵਿਸ਼ਕਾਰ ਅਭਿਆਨ ਹੇਠ ਬਲਾਕ ਪੱਧਰੀ ਵਿਗਿਆਨ ਮੇਲਾ ਸਫਲਤਾਪੂਰਵਕ ਕਰਵਾਇਆ
ਮੇਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਵਿਗਿਆਨਿਕ ਸੋਚ ਦੇ ਧਾਰਨੀ ਅਤੇ ਖੋਜਾਤਮਕ ਬਿਰਤੀਆਂ ਨੂੰ ਉਜਾਗਰ ਕਰਨਾ : ਅਧਿਆਪਕ

ਫ਼ਿਰੋਜ਼ਪੁਰ, 16 ਜਨਵਰੀ (ਬਾਲ ਕਿਸ਼ਨ)– ਪੰਜਾਬ ਸਿੱਖਿਆ ਵਿਭਾਗ ਅਤੇ ਐੱਸ.ਸੀ.ਆਰ.ਟੀ. ਪੰਜਾਬ ਦੇ ਦਿ੍ਰਸ਼ਟੀਕੋਣ ਅਧੀਨ, ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਹਾਈ ਸਕੂਲ, ਝੰਡੂਵਾਲਾ ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਪ੍ਰਦਰਸ਼ਨੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਿਕ ਸੋਚ ਦੇ ਧਾਰਨੀ ਅਤੇ ਖੋਜਾਤਮਕ ਬਿਰਤੀਆਂ ਨੂੰ ਉਜਾਗਰ ਕਰਨਾ ਹੈ। ਇਸ ਪ੍ਰਦਰਸ਼ਨੀ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ ਮੈਡਮ ਮਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਗਿਆਨਕ ਕੌਸ਼ਲ ਅਤੇ ਸਾਇੰਸ ਪੱਧਰੀ ਸੋਚ ਦੇ ਪ੍ਰਦਰਸ਼ਨ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਨਾ ਮਿੱਥਿਆ ਗਿਆ ਹੈ। ਗੁਰੂ ਹਰਸਹਾਏ-1 ਬਲਾਕ ਦੇ 24 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਥੀਮਾਂ ਅਧੀਨ ਆਪਣੇ ਮਾਡਲ ਅਤੇ ਪ੍ਰੋਜੈਕਟ ਪੇਸ਼ ਕਰਦਿਆਂ ਬੜੇ ਉਤਸ਼ਾਹ ਨਾਲ ਆਪਣੇ ਪ੍ਰੋਜੈਕਟਾਂ ਦੀ ਵਿਗਿਆਨਕ ਵਿਸ਼ਲੇਸ਼ਣ ਦੀ ਪੇਸ਼ਕਸ਼ ਕੀਤੀ, ਉਹਨਾਂ ਦੀ ਵਿਗਿਆਨਕ ਸੋਚ ਅਤੇ ਰਚਨਾਤਮਕਤਾ ਦਾ ਦਰਸ਼ਨ ਤੱਕ ਕੇ ਮੇਲੇ ਵਿੱਚ ਸ਼ਾਮਿਲ ਦਰਸ਼ਕ ਵਿਦਿਆਰਥੀਆਂ ਨੂੰ ਸਿੱਖਿਆ ਲਈ ਇੱਕ ਅਹਿਮ ਮੌਕਾ ਪ੍ਰਦਾਨ ਕੀਤਾ। ਇਸ ਪ੍ਰਦਰਸ਼ਨੀ ਦੀ ਅਗਵਾਈ ਸਰਦਾਰ ਕਰਨ ਸਿੰਘ ਧਾਲੀਵਾਲ, ਬਲਾਕ ਨੋਡਲ ਅਫਸਰ ਗੁਰੂ ਹਰਸਹਾਏ-1 ਅਤੇ ਮੈਡਮ ਰਜਨੀ ਬਾਲਾ, ਹੈੱਡ ਮਿਸਟ੍ਰੈਸ ਸਰਕਾਰੀ ਹਾਈ ਸਕੂਲ, ਝੰਡੂਵਾਲਾ ਨੇ ਕੀਤੀ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜੋ ਉਹਨਾਂ ਦੇ ਕੌਸ਼ਲ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਲਈ ਵਰਤੇ ਗਏ। ਮੇਲੇ ਵਿੱਚ ਬੀ.ਆਰ.ਸੀ ਗੁਰੂ ਹਰਸਹਾਏ-1 ਦੇ ਵਿਸ਼ਾਲ ਕੁਮਾਰ, ਸੁਭਾਸ਼ ਚੰਦਰ, ਗੁਰਪ੍ਰੀਤ ਸਿੰਘ, ਰਸ਼ਪਾਲ ਸਿੰਘ ਮਾਨ, ਗਗਨਦੀਪ ਭੱਟੀ, ਅੰਕੁਸ਼ ਕੰਬੋਜ, ਅਤੇ ਦਵਿੰਦਰ ਕੌਰ ਵਰਗੇ ਮਸ਼ਹੂਰ ਅਧਿਆਪਕ ਮੌਜੂਦ ਰਹੇ। ਉਹਨਾਂ ਦੀ ਹਾਜ਼ਰੀ ਅਤੇ ਸਮਰਥਨ ਨੇ ਪ੍ਰਦਰਸ਼ਨੀ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਵਿਗਿਆਨ ਮੇਲਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕੌਸ਼ਲ ਅਤੇ ਵਿਗਿਆਨਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਅਕ ਮਿਆਰ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਣ ਕਦਮ ਹੈ। ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਅਤੇ ਤਕਨੀਕ ਦੀ ਦੁਨੀਆ ਵਿੱਚ ਅੱਗੇ ਵਧਣ ਲਈ ਸਹਾਇਕ ਸਾਬਤ ਹੋਣਗੇ।



