Punjab

ਸੜਕ ਹਾਦਸੇ ਵਿਅਕਤੀ ਦੀ ਮੌਤ

ਦਾਤਾਰਪੁਰ, 22 ਦਸੰਬਰ : ਅੱਡਾ ਝੀਰ ਦਾ ਖੂਹ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਅਤੇ ਸੀਐੱਨਜੀ ਗੈਸ ਸਿਲੰਡਰ ਨਾਲ ਭਰੀ ਗੱਡੀ ਤੜਕਸਾਰ ਆਪਸ ਵਿੱਚ ਕਰਵਾਉਣ ਨਾਲ ਮੋਟਰਸਾਈਕਲ ਸਵਾਰ ਰਘੁਵੀਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਘੂਵੀਰ ਸਿੰਘ ਉਰਫ਼ ਬਿੱਲੂ ਆਪਣੇ ਪਿੰਡ ਗੇਰੇ ਤੋਂ ਚੱਕ ਪੰਡਾਇਣ ਕੰਮ ਧੰਦੇ ਲਈ ਜਾ ਰਹੇ ਸਨ। ਅੱਡਾ ਝੀਰ ਦਾ ਖੂਹ ਨਜ਼ਦੀਕ ਤਲਵਾੜਾ ਤੋਂ ਸੀਐੱਨਜੀ ਗੈਸ ਸਿਲੰਡਰ ਨਾਲ ਭਰੀ ਗੱਡੀ ਤੇ ਰਘੂਵੀਰ ਸਿੰਘ ਦੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਨਾਲ ਰਘੂਵੀਰ ਸਿੰਘ ਮੌਕੇ ’ਤੇ ਮੌਤ ਹੋ ਗਈ ਤੇ ਸੀਐੱਨਜੀ ਗੈਸ ਸਿਲੰਡਰ ਗੱਡੀ ਚਲਾਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਰਘੂਵੀਰ ਸਿੰਘ ਉਰਫ਼ ਬਿੱਲੂ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਤਲਵਾੜਾ ਪੁਲਿਸ ਪ੍ਰਸ਼ਾਸਨ ਨੇ ਰਘੂਵੀਰ ਸਿੰਘ ਉਰਫ਼ ਬਿੱਲੂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button