ਤਲਵਾੜਾ, 11 ਜੁਲਾਈ : ਮੌਨਸੂਨ ਸੀਜ਼ਨ ਦੌਰਾਨ ਬਿਆਸ ਦਰਿਆ ਵਿੱਚ ਨਜਾਇਜ਼ ਮਾਈਨਿੰਗ ਬਿਨਾਂ ਕਿਸੇ ਰੋਕਟੋਕ ਦੇ ਜਾਰੀ ਹੈ। ਸਟੋਨ ਕਰੈਸ਼ਰ ਮਾਫੀਆ ਵੱਲੋਂ ਇਹ ਕਾਰਵਾਈਆਂ ਇੰਨੀ ਧੜੱਲੇ ਨਾਲ ਕੀਤੀਆਂ ਜਾ ਰਹੀਆਂ ਹਨ ਕਿ ਝੀਰ ਦਾ ਖੂਹ ਕੋਲ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਪੁਲ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
45 ਸਾਲ ਪੁਰਾਣਾ , 52 ਗੇਟਾਂ ਵਾਲਾ ਸੰਵਿਧਾਨਕ ਢਾਂਚਾ ਖ਼ਤਰੇ ’ਚ
ਕਾਂਗਰਸ ਆਗੂ ਅਨਿਲ ਬਿੱਟੂ ਨੇ ਕਿਹਾ ਕਿ ਇਹ ਬੈਰਾਜ ਜੋ ਪੰਜਾਬ ਅਤੇ ਹਿਮਾਚਲ ਨੂੰ ਜੋੜਦਾ ਹੈ, 45 ਸਾਲ ਪਹਿਲਾਂ ਬਣਾਇਆ ਗਿਆ ਸੀ। ਉਸ ਸਮੇਂ ਇਲਾਕੇ ’ਚ ਮਾਈਨਿੰਗ ਦੀ ਕੋਈ ਗਤੀਵਿਧੀ ਨਹੀਂ ਸੀ ਪਰ ਅੱਜ ਇਸ ਇਲਾਕੇ ਵਿੱਚ ਇੱਕ ਦਰਜਨ ਤੋਂ ਵੱਧ ਸਟੋਨ ਕਰੈਸ਼ਰ ਬਿਨਾਂ ਕਿਸੇ ਸਰਕਾਰੀ ਇਜਾਜ਼ਤ ਜਾਂ ਜਾਂਚ ਦੇ ਚੱਲ ਰਹੇ ਹਨ।
ਬਰਿਜ ਨੰਬਰ 8880 ’ਤੇ ਓਵਰਲੋਡ ਵਾਹਨਾਂ ਦੀ ਆਵਾਜਾਈ, ਹਾਦਸੇ ਦਾ ਖ਼ਤਰਾ
ਬਿੱਟੂ ਨੇ ਕਿਹਾ ਕਿ ਮੁਕੇਰੀਆਂ ਹਾਈਡਲ ਨਹਿਰ ਨੇੜੇ ਬਣੇ ਪੁਰਾਣੇ ਪੁਲ ’ਤੇ ਭਾਰੀ ਓਵਰਲੋਡ ਵਾਹਨ ਚੱਲ ਰਹੇ ਹਨ, ਜਦਕਿ ਇਸ ਪੁਲ ”ਤੇ ਭਾਰੀ ਵਾਹਨਾਂ ਦੀ ਆਵਾਜਾਈ ”ਤੇ ਸਖ਼ਤ ਰੋਕ ਹੈ। ਨਤੀਜੇ ਵਜੋਂ ਪੁਲ ਦੀ ਹਾਲਤ ਦਿਨੋਂਦਿਨ ਖਸਤਾ ਹੋ ਰਹੀ ਹੈ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਅਨਿਲ ਬਿੱਟੂ ਨੇ ਲਗਾਈ ਲਾਪਰਵਾਹੀ ਦੀ ਪੁਕਾਰ
ਕਾਂਗਰਸ ਆਗੂ ਅਨਿਲ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੱਖੇ ਸ਼ਬਦਾਂ ’ਚ ਨਿਸ਼ਾਨੇ ”ਤੇ ਲੈਂਦਿਆਂ ਕਿਹਾ,”ਮਾਨਸੂਨ ”ਚ ਵੀ ਮਾਈਨਿੰਗ ਰੁਕੀ ਨਹੀਂ। ਸਰਕਾਰ ਇਸ ਮਾਮਲੇ ”ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੋ ਰਿਹਾ ਹੈ।
ਸੁਰੱਖਿਆ ਯਕੀਨੀ ਬਣਾਉਣ ਦੀ ਮੰਗ
ਅਨਿਲ ਬਿੱਟੂ ਨੇ ਜ਼ੋਰ ਦੇ ਕੇ ਕਿਹਾ ਕਿ”ਮਾਈਨਿੰਗ ਮਾਫੀਆ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸ਼ਾਹ ਨਹਿਰ, ਹਾਈਡਲ ਨਹਿਰ ਅਤੇ ਪੁਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
URL Copied