Punjab

ਮੋਟੇ ਮੁਨਾਫੇ ਦਾ ਝਾਂਸਾ ਦੇ ਕੇ ਕਾਰੋਬਾਰੀ ਤੋਂ ਠੱਗੇ 20 ਲੱਖ

ਲੁਧਿਆਣਾ, 5 ਅਗਸਤ : ਲੁਧਿਆਣਾ 9 ਫੀਸਦੀ ਤੋਂ 12 ਫੀਸਦੀ ਮੁਨਾਫੇ ਦਾ ਝਾਂਸਾ ਦੇ ਕੇ ਕੁੱਝ ਵਿਅਕਤੀਆਂ ਨੇ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਸਰਾਭਾ ਨਗਰ ਦੇ ਰਹਿਣ ਵਾਲੇ ਰਾਜ ਕਨਵਰ ਸਿੰਘ ਦੀ ਸ਼ਿਕਾਇਤ ਤੇ ਵੀਰੇਨ ਬਿਜਨਸ ਸਲਿਊਸ਼ਨ ਪ੍ਰਾਈਵੇਟ ਲਿਮਿਟਡ ਦੇ ਵੀਰੇਨ ਚੰਦਨਾ, ਧਨਿੰਦਰ ਚੰਦਰਾ, ਐਚਡੀਐਫਸੀ ਬੈਂਕ ਦੇ ਮੁਲਾਜ਼ਮ ਸਤੀਸ਼ ਬਿਸ਼ਨੋਈ, ਦਵਿੰਦਰ ਸਿੰਘ ਅਤੇ ਡੱਬਵਾਲੀ ਦੇ ਰਹਿਣ ਵਾਲੇ ਰਾਮ ਕੁਮਾਰ ਸਮੇਤ ਗੁਰਮੀਤ ਸਿੰਘ ਖਿਲਾਫ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਸਰਾਭਾ ਨਗਰ ਦੇ ਰਹਿਣ ਵਾਲੇ ਰਾਜ ਕਨਵਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਗੁਰਜੀਤ ਸਿੰਘ ਜ਼ਰੀਏ ਉਸਨੇ ਆਪਣੀ 20 ਲੱਖ ਰੁਪਏ ਦੀ ਰਕਮ ਉਕਤ ਕੰਪਨੀ ਵਿੱਚ ਇਨਵੈਸਟ ਕੀਤੀ ਸੀ। ਮੁਲਜਮਾਂ ਨੇ ਇਹ ਝਾਂਸਾ ਦਿੱਤਾ ਸੀ ਕਿ ਜਲਦੀ ਹੀ ਉਨ੍ਹਾਂ ਨੂੰ 9 ਫੀਸਦੀ ਤੋਂ ਲੈ ਕੇ 12 ਫੀਸਦੀ ਤੱਕ ਦਾ ਮੁਨਾਫਾ ਮਿਲੇਗਾ। ਚੰਗੀ ਕਮਾਈ ਦੇ ਲਾਲਚ ਵਿੱਚ ਆਏ ਕਾਰੋਬਾਰੀ ਨੇ ਆਪਣੇ 20 ਲੱਖ ਰੁਪਏ ਇਨਵੈਸਟ ਕਰ ਦਿੱਤੇ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਸਨੂੰ ਮੁਨਾਫਾ ਮਿਲਿਆ ਅਤੇ ਨਾ ਹੀ ਉਸਦਾ ਮੂਲ ਵਾਪਸ ਆਇਆ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਐੱਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button