Punjab

ਅਸ਼ਲੀਲ ਵੀਡੀਓ ਵਾਇਰਲ ਕਰ ਕੇ ਲੜਕੀ ਦਾ ਰਿਸ਼ਤਾ ਤੁੜਵਾਇਆ

ਲੁਧਿਆਣਾ, 5 ਅਗਸਤ : ਲੁਧਿਆਣਾ ਟੈਲੀਗਰਾਮ ’ਤੇ ਹੋਈ ਦੋਸਤੀ ਤੋਂ ਬਾਅਦ ਨੌਜਵਾਨ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਲੁਹਾਰਾ ਦੇ ਰਹਿਣ ਵਾਲੇ ਆਸ਼ੂ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜਮਾਲਪੁਰ ਇਲਾਕੇ ਦੀ ਇੱਕ ਕਲੋਨੀ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਸੋਸ਼ਲ ਨੈੱਟਵਰਕ ਟੈਲੀਗਰਾਮ ਦੇ ਜ਼ਰੀਏ ਉਸਦੀ ਦੋਸਤੀ ਆਸ਼ੂ ਨਾਲ ਹੋਈ ਸੀ। ਮੁਲਜ਼ਮ ਨੇ ਲੜਕੀ ਨੂੰ ਬੀਸੀਐੱਮ ਸਕੂਲ ਦੇ ਕੋਲ ਪੈਂਦੀ ਪਾਰਕ ਵਿੱਚ ਬੁਲਾਇਆ। ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਵੀਡੀਓ ਬਣਾ ਲਈ। ਹੁਣ ਆਸ਼ੂ ਲੜਕੀ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ। ਲੜਕੀ ਮੁਲਜ਼ਮ ਨੂੰ ਲਗਾਤਾਰ ਅਣਦੇਖਿਆ ਕਰਨ ਲੱਗ ਪਈ। ਇਸੇ ਦੌਰਾਨ ਉਸ ਦੀ ਮੰਗਣੀ ਇਲਾਕੇ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋ ਗਈ। ਮੰਗਣੀ ਤੋਂ ਬਾਅਦ ਆਸ਼ੂ ਐਨੀ ਬੁਰੀ ਤਰ੍ਹਾਂ ਭੜਕ ਗਿਆ ਕਿ ਉਸ ਨੇ ਲੜਕੀ ਦੇ ਮੰਗੇਤਰ ਅਤੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਭੇਜ ਦਿੱਤੀ। ਇਸੇ ਹਰਕਤ ਕਾਰਨ ਲੜਕੀ ਦੀ ਮੰਗਣੀ ਟੁੱਟ ਗਈ। ਉਧਰ, ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਤੇ ਲੁਹਾਰਾ ਦੇ ਢਿੱਲੋ ਨਗਰ ਦੇ ਰਹਿਣ ਵਾਲੇ ਆਸ਼ੂ ਖਿਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੰਗਲਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।

Related Articles

Leave a Reply

Your email address will not be published. Required fields are marked *

Back to top button