
ਮੋਗਾ, 2 ਜੂਨ : ਸੋਮਵਾਰ ਦੁਪਹਿਰ ਮੋਗਾ ਦੇ ਬਾਘਾਪੁਰਾਣਾ ਬਾਈਪਾਸ ‘ਤੇ ਸੀਵਰੇਜ ਦੀ ਸਫਾਈ ਕਰਵਾ ਰਹੇ ਠੇਕੇਦਾਰ ਤੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵਿਚਕਾਰ ਝੜੱਪ ਹੋ ਗਈ। ਜਾਣਕਾਰੀ ਮੁਤਾਬਿਕ ਠੇਕੇਦਾਰ ਸੰਤੋਖ ਸਿੰਘ ਨਿਗਮ ਮੁਲਾਜ਼ਮਾਂ ਨੂੰ ਨਾਲ ਲੈਕੇ ਲਾਈਨ ਦੀ ਸਫਾਈ ਕਰਵਾ ਰਹੇ ਸਨ। ਮੌਕੇ ‘ਤੇ ਪਹੁੰਚੇ ਮੇਅਰ ਬਲਜੀਤ ਸਿੰਘ ਚਾਨੀ ਦੀ ਠੇਕੇਦਾਰ ਸੰਤੋਖ ਸਿੰਘ ਨਾਲ ਬਹਿਸ ਹੋ ਗਈ ਤੇ ਮੇਅਰ ਚਾਨੀ ਨੇ ਪਿਸਤੌਲ ਤਾਨ ਲਈ। ਉਸ ਤੋਂ ਬਾਅਦ ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਠੇਕੇਦਾਰ ਸੰਤੋਖ ਸਿੰਘ ਜੋ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਹਨ, ਨੇ ਦੋਸ਼ ਲਗਾਇਆ ਕਿ ਇਕ ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਲਾਈਨ ਪਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ। ਉਨ੍ਹਾਂ ਇਹ ਮਾਮਲਾ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਧਿਆਨ ‘ਚ ਵੀ ਲਿਆਂਦਾ ਹੋਇਆ ਹੈ। ਉਸ ਤੋਂ ਬਾਅਦ ਠੇਕੇਦਾਰ ਸੰਤੋਖ ਸਿੰਘ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆ ਕੇ ਇਨਸਾਫ ਦੀ ਮੰਗ ਕੀਤੀ ਹੈ। ਨਗਰ ਨਿਗਮ ਮੋਗਾ ਦੀ ਮੇਅਰ ਬਲਜੀਤ ਸਿੰਘ ਚਾਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਕਿਸੇ ਦਾ ਵੀ ਕੋਈ ਡਰ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਠੇਕੇਦਾਰ ਕਤਿਥ ਤੌਰ ‘ਤੇ ਕਮਿਸ਼ਨ ਦੀ ਮੰਗ ਕਰਦਾ ਹੈ ਤੇ ਉਹ ਸਾਰੀ ਜਾਣਕਾਰੀ ਨਗਰ ਨਿਗਮ ਦਫਤਰ ਵਿਖੇ ਹੀ ਦੇ ਸਕਦੇ ਹਨ।



