PoliticsPunjab

ਵਾਹਗਾ ਬਾਰਡਰ ਖੁਲ੍ਹਾਉਣ ਲਈ 28 ਮਾਰਚ ਨੂੰ ਹੋਵੇਗਾ ਵੱਡਾ ਇਕੱਠ- ਭੁੱਲਰ

ਫ਼ਿਰੋਜ਼ਪੁਰ, 26 ਮਾਰਚ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)- ਪਿਛਲੇ ਲੰਮੇ ਸਮੇਂ ਤੋਂ ਕੇਂਦਰ ਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਸਾਡੇ ਪੰਜਾਬ ਦੇ ਹੁਸੈਨੀਵਾਲਾ ਬਾਰਡਰ–ਸੁਲੇਮਾਨ ਕੀ ਬਾਰਡਰ ਅਤੇ ਵਾਹਗਾ–ਅਟਾਰੀ ਬਾਰਡਰਾਂ ਨੂੰ ਸੀਲ ਕਰਕੇ ਰੱਖਿਆ ਹੋਇਆ ਹੈ, ਜਿਸ ਨੂੰ ਖੁੱਲ੍ਹਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 28 ਮਾਰਚ 2026 ਦਿਨ ਸ਼ਨੀਵਾਰ ਨੂੰ ਵਾਹਗਾ–ਅਟਾਰੀ ਬਾਰਡਰ ’ਤੇ ਇਕ ਵੱਡਾ ਇਕੱਠ ਕਰੇਗੀ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀ.ਏ.ਸੀ ਮੈਂਬਰ ਗੁਰਚਰਨ ਸਿੰਘ ਭੁੱਲਰ ਨੇ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਨਾਲ ਸਾਡੇ ਸਬੰਧ ਨਾਜੁਕ ਹਨ। ਸਾਨੂੰ ਦੱਸਿਆ ਜਾਵੇ ਜੇ ਪੰਜਾਬ ਦੀਆਂ ਵਸਤੂਆ ਗੁਜਰਾਤ ਅਤੇ ਹੋਰ ਬੰਦਰਗਾਹਾਂ ਰਾਹੀਂ ਸਾਡੇ ਨਜ਼ਦੀਕ ਲਾਹੌਰ ਤੱਕ ਹਜ਼ਾਰਾਂ ਕਿੱਲੋਮੀਟਰ ਵੱਲ ਦੀ ਘੁੰਮਾ ਕੇ ਭੇਜੀਆਂ ਜਾਂਦੀਆਂ ਹਨ ਅਤੇ ਚੋਗਣਾ ਖਰਚਾ ਕੀਤਾ ਜਾਂਦਾ ਹੈ ਫਿਰ ਪਾਕਿਸਤਾਨ ਨਾਲ ਸਬੰਧ ਸਹੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਵਪਾਰੀ ਖਤਮ ਕਰ ਦਿੱਤਾ ਹੈ ਅਤੇ ਗੁਜਰਾਤ ਦੇ ਵਪਾਰੀਆਂ ਨੂੰ ਪ੍ਰਫੁੱਲਿਤਾ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਦੇ ਬਾਰਡਰ ਖੋਲੇ੍ਹ ਜਾਂਦੇ ਹਨ ਤਾਂ ਇੱਧਰ ਦੀ ਤੇਲ, ਗੈਸ, ਖਣਿਜ ਪਦਾਰਥ ਆਦਿ ਆਉਂਦੇ ਹਨ ਤਾਂ ਪੰਜਾਬ ਨੂੰ ਰੇਟ ਵੀ ਸਸਤੇ ਵਿੱਚ ਹਰ ਚੀਜ਼ ਮਿਲੇਗੀ ਅਤੇ ਪੰਜਾਬ ਅਤੇ ਪੰਜਾਬ ਦੇ ਵਪਾਰੀ, ਦੁਕਾਨਦਾਰ, ਟਰਾਂਸਪੋਰਟਰ, ਮਜ਼ਦੂਰ, ਹੋਟਲ, ਕਿਸਾਨ ਆਦਿ ਖੁਸ਼ਹਾਲ ਹੋਣਗੇ। ਇਸ ਲਈ ਸਮੂਹ ਜੰਥੇਬੰਦੀਆਂ, ਵਪਾਰੀਆਂ, ਦੁਕਾਨਦਾਰਾਂ, ਮਜ਼ਦੂਰਾਂ, ਹੋਟਲ ਮਾਲਕਾਂ, ਕਿਸਾਨ ਜੰਥੇਬੰਦੀਆਂ, ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ ਅਤੇ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਬੇਨਤੀ ਹੈ ਕਿ ਮਿਤੀ 28 ਮਾਰਚ 2026 ਦਿਨ ਸ਼ਨੀਵਾਰ ਨੂੰ ਆਪਣੇ ਸਾਧਨਾਂ ਰਾਹੀ ਪਹੰੁਚ ਕੇ ਕੇਂਦਰ ਸਰਕਾਰ ਤੱਕ ਅਵਾਜ ਪਹੁੰਚਾਈਏ ਤਾਂ ਜੋ ਪੰਜਾਬ ਦੇ ਬਾਰਡਰ ਖੁੱਲ੍ਹਵਾਏ ਜਾ ਸਕਣ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਦੋ ਦਾ ਹੌਦ ਵਿੱਚ ਆਇਆ ਹੈ ਹਮੇਸ਼ਾ ਪੰਜਾਬ ਦੇ ਬਾਰਡਰਾਂ ਨੂੰ ਖਲਾਉਣ ਵਾਸਤੇ ਅਵਾਜ਼ ਉਠਾਉਦਾ ਆ ਰਿਹਾ ਹੈ। ਆਉ ਰਲ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ।
ਵਾਹਗਾ ਬਾਰਡਰ ਖੁਲ੍ਹਾਉਣ ਲਈ 28 ਮਾਰਚ ਨੂੰ ਹੋਵੇਗਾ ਵੱਡਾ ਇਕੱਠ- ਭੁੱਲਰ
ਗੁਰਚਰਨ ਸਿੰਘ ਭੁੱਲਰ

 

Related Articles

Leave a Reply

Your email address will not be published. Required fields are marked *

Back to top button