
ਹੁਸ਼ਿਆਰਪੁਰ, 21 ਜੁਲਾਈ : ਬੀਤੀ ਰਾਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਪਿੰਡ ਮਾਨਸਰ ਨਜ਼ਦੀਕ ਇਕ ਕਾਰ ਨੰਬਰ ਪੀ ਬੀ 08 ਸੀ ਆਰ 2131 ਜਿਸ ਵਿੱਚ ਪੰਜ ਨੌਜਵਾਨ ਸਵਾਰ ਸਨ। ਉਨ੍ਹਾਂਂ ਦੀ ਓਵਰ ਸਪੀਡ ਕਾਰ ਨਾਕੇ ਦੇ ਬੈਰੀਗੇਡਾਂ ਨਾਲ ਟਕਰਾਉਣ ਤੋਂ ਬਾਅਦ ਹਾਰਸਾਗ੍ਗਰਸਤ ਹੋ ਗਈ। ਮੌਕੇ ‘ਤੇ ਮੌਜੂਦ SSF ਦੀ ਟੀਮ ਨੇ ਹਾਦਸੇ ਵਿਚ ਜ਼ਖਮੀ ਹੋਏ ਨਾਕਾ ਇੰਚਾਰਜ ਤੇ ਕਾਰ ਸਵਾਰ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਮੁਕੇਰੀਆ ਭੇਜਿਆ ਗਿਆ। NHAI ਦੀ ਮਦਦ ਨਾਲ ਹਾਈਡਰਾ ਮੰਗਵਾ ਕੇ ਹਾਦਸਾ ਗ੍ਰਸਤ ਵਾਹਨ ਨੂੰ ਨਾਕੇ ਤੋਂ ਸਾਈਡ ਤੇ ਕਰਵਾਇਆ ਗਿਆ ਅਤੇ ਡਾਈਵਰਟ ਟ੍ਰੈਫਿਕ ਨੂੰ ਮੁੜ ਤੋਂ ਚਾਲੂ ਕਰਵਾਇਆ ਗਿਆ। ਇਸ ਭਿਆਨਕ ਸੜਕ ਹਾਦਸੇ ਵਿਚ ਮਨਦੀਪ ਪੁੱਤਰ ਚਰਨਜੀਤ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਜਿਨ੍ਹਾਂ ਕਾਰ ਸਵਾਰ ਜ਼ਖਮੀਆਂ ਨੂੰ ਗੰਭੀਰ ਹਾਲਤ ਵਿਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਸੀ, ਵਿਚੋਂ ਇਕ ਹੋਰ ਦੀ ਮੌਤ ਹੋ ਚੁੱਕੀ ਹੈ। ਉਸ ਦੇ ਨਾਂ ਤਰੁਣ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਵਿਚ ਏਐਸਆਈ ਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਠਾਨਕੋਟ, ਨਾਕਾ ਮੁਕੇਰੀਆ ਸ਼ਾਮਿਲ ਹਨ । ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।



