
ਫ਼ਿਰੋਜ਼ਪੁਰ, 16 ਜਨਵਰੀ (ਬਾਲ ਕਿਸ਼ਨ)– ਫਿਰੋਜ਼ਪੁਰ ਦੇ ਪਿੰਡ ਰਾਮੇ ਵਾਲਾ ਵਿਖੇ ਮੀਂਹ ਅਤੇ ਗੰਦੇ ਨਾਲੀ ਦਾ ਪਾਣੀ ਦੀ ਰੰਜ਼ਿਸ਼ ਨੂੰ ਲੈ ਕੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 4 ਵਿਅਕਤੀਆਂ ਖਿਲਾਫ 333, 74, 115 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਾਕਸ਼ੀ ਪਤਨੀ ਮੰਗਤ ਪੁੱਤਰ ਬਲਵੀਰ ਵਾਸੀ ਪਿੰਡ ਰਾਮੇ ਵਾਲਾ ਨੇ ਦੱਸਿਆ ਕਿ ਉਹ ਕਰੀਬ 9 ਵਜੇ ਆਪਣੀ ਨਨਾਣ ਪ੍ਰਵੀਨ ਕੌਰ ਨਾਲ ਆਪਣੇ ਘਰ ਦੇ ਬਰਾਂਡੇ ਵਿਚ ਬੈਠੀਆਂ ਸਨ ਤਾਂ ਇਸੇ ਦੌਰਾਨ ਰਾਕੇਸ਼ ਕੁਮਾਰ ਉਰਫ ਫੁੰਮਣ, ਸੁਖਦੇਵ ਸਿੰਘ ਪੁੱਤਰਾਨ ਮਹਿੰਦਰ ਸਿੰਘ, ਰਾਜਾ ਪੁੱਤਰ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਤਿਲਕ ਰਾਜ ਵਾਸੀਅਨ ਪਿੰਡ ਰਾਮੇ ਵਾਲਾ ਡਾਂਗਾ ਸੋਟਿਆਂ ਨਾਲ ਲੈੱਸ ਹੋ ਕੇ ਉਨ੍ਹਾਂ ਘਰ ਅੰਦਰ ਦਾਖਲ ਹੋ ਗਏ ਜਿਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਪਤੀ ਮੰਗਤ ਤੇ ਸਹੁਰੇ ਬਾਰੇ ਪੁੱਛਿਆ, ਜਿਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਕੰਮ ਕਾਰ ਦੇ ਸਬੰਧ ਵਿਚ ਗਏ ਹਨ ਤੇ ਘਰ ਵਿਚ ਹਾਜ਼ਰ ਨਹੀਂ ਹਨ। ਇਸ ਦੌਰਾਨ ਸੁਖਦੇਵ ਸਿੰਘ ਨੇ ਲਲਕਾਰਾ ਮਾਰਿਆਂ ਕਿ ਅੱਜ ਇਨ੍ਹਾਂ ਨੂੰ ਮੀਂਹ ਦਾ ਪਾਣੀ ਅਤੇ ਗੰਦ ਨਾਲੀ ਰਾਹੀਂ ਸਾਡੇ ਘਰ ਵੱਲ ਰੋੜਨ ਦਾ ਮਜਾ ਚਖਾ ਦਿਓ ਤਾਂ ਉਕਤ ਚਾਰਾਂ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜੋ ਆਪਣੀ ਜਾਨ ਬਚਾਉਣ ਲਈ ਭੱਜ ਕੇ ਆਪਣੇ ਰਿਹਾਇਸ਼ੀ ਕਮਰੇ ਅੰਦਰ ਜਾਨ ਲੱਗੀਆਂ ਤਾਂ ਰਾਕੇਸ਼ ਕੁਮਾਰ ਨੇ ਉਸ ਦੀ ਬੇਇੱਜਤੀ ਕਰਨ ਦੀ ਨੀਅਤ ਨਾਲ ਉਸ ਦੀ ਕਮੀਜ ਫੜ ਕੇ ਖਿੱਚਿਆ, ਜਿਸ ਨਾਲ ਉਸ ਦੇ ਪਹਿਨਿਆ ਹੋਇਆ ਕਮੀਜ਼ ਫਟ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਚਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



