Punjab

ਪਲਾਟ ਦੇ ਨਾਂ ’ਤੇ ਮਾਰੀ 66 ਲੱਖ 60 ਹਜ਼ਾਰ ਦੀ ਠੱਗੀ, ਦੋ ਖ਼ਿਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 16 ਜਨਵਰੀ (ਬਾਲ ਕਿਸ਼ਨ)– ਫਿਰੋਜ਼ਪੁਰ ’ਚ ਇਕ ਵਿਅਕਤੀ ਨਾਲ ਪਲਾਟ ਦੇ ਨਾਂ ’ਤੇ 66 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 420, 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਪੁਲ ਗੋਇਲ ਪੁੱਤਰ ਹਰੀਸ਼ ਗੋਇਲ ਵਾਸੀ ਮਕਾਨ ਨੰਬਰ 20 ਬਾਜ਼ਾਰ ਨੰਬਰ 4 ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਮੋਹਿਤ ਅਗਰਵਾਲ ਪੁੱਤਰ ਰਜਿੰਦਰ ਅਗਰਵਾਲ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਅਪ੍ਰੈਲ 2023 ਵਿਚ ਉਸ ਵੱਲੋਂ ਨੂੰ ਨੂੰ ਕਿਹਾ ਕਿ ਮੋਗਾ ਰੋਡ ਵਿਖੇ ਪੀਜੀਆਈ ਬਣ ਰਿਹਾ ਹੈ, ਤੁਸੀਂ ਨੇੜੇ ਇਕ ਪਲਾਟ ਖਰੀਦ ਕੇ ਰੱਖ ਲਓ ਤੇ ਇਕ 12 ਮਰੇ ਦਾ ਪਲਾਟ ਦਿਖਾਇਆ ਤੇ ਪੈਸਿਆਂ ਦੀ ਮੰਗ ਕਰਨ ਤੇ ਮਿਤੀ 4 ਮਈ 2023 ਨੂੰ ਮੋਹਿਤ ਅਗਰਵਾਲ ਤੇ ਹਰਸ਼ਿਤਾ  ਅਗਰਵਾਲ ਪਤਨੀ ਰਜਿੰਦਰ ਅਗਰਵਾਲ ਦੇ ਅਕਾਊਂਟ ਵਿਚ 5-5 ਲੱਖ ਰੁਪਏ ਟਰਾਂਸਫਰ ਕੀਤੇ ਗਏ ਤੇ ਫਿਰ ਮਿਤੀ 8 ਮਈ 2024 2023 ਨੂੰ ਦੋਵੇਂ ਖਾਤਿਆਂ ਵਿਚ 2-2 ਲੱਖ ਰੁਪਏ ਟਰਾਂਸਫਰ ਕੀਤੇ। ਵਿਪੁਲ ਗੋਇਲ ਨੇ ਦੱਸਿਆ ਕਿ ਫਿਰ ਮਿਤੀ 19 ਜੂਨ 2023 ਨੂੰ ਮੋਹਿਤ ਅਗਰਵਾਲ ਦੇ ਖਾਤੇ ਵਿਚ 60 ਹਜ਼ਾਰ ਰੁਪਏ ਤੇ ਮਿਤੀ 18 ਅਕਤੂਬਰ 2023 ਨੂੰ ਦੋਵਾਂ ਦੇ ਖਾਤਿਆਂ ਵਿਚ ਇਕ-ਇਕ ਲੱਖ ਰੁਪਏ ਕੁਲ 16 ਲੱਖ 60 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ। ਵਿਪੁਲ ਗੋਇਲ ਨੇ ਦੱਸਿਆ ਕਿ ਸਤੰਬਰ 2024 ਵਿਚ ਮੋਹਿਤ ਅਗਰਵਾਲ ਨੇ ਉਸ ਨੂੰ ਕਹਿਣ ਲੱਗਾ ਕਿ ਤੁਹਾਡੇ ਵੱਲੋਂ ਟੁੱਟਵੀਂ ਰਕਮ ਦੇਣ ਵਿਚ ਦੇਰੀ ਹੋਣ ਕਰਕੇ ਉਕਤ ਪਲਾਟ ਵਿਕ ਗਿਆ ਹੈ ਤੇ ਹੁਣ ਇਕ ਪਲਾਟ ਵਾਕਿਆਂ ਗੋਬਿੰਦ ਇਨਕਲੇਵ ਮੋਗਾ ਰੋਡ ਫਿਰੋਜ਼ਪੁਰ ਵਿਖੇ 55 ਮਰਲੇ ਦਾ ਹੈ, ਜਿਸ ਦੀ ਕੀਮਤ 1 ਕਰੋੜ 20 ਲੱਖ ਰੁਪਏ ਹੈ ਤੇ ਤੁਸੀਂ 50 ਲੱਖ ਰੁਪਏ ਹੋਰ ਦਿਓ ਤਾਂ ਮਿਤੀ 12 ਦਸੰਬਰ 2024 ਨੂੰ ਉਸ ਨੇ ਆਪਣੀ ਦੁਕਾਨ ’ਤੇ ਦੋਸ਼ੀਅਨ ਨੂੰ 50 ਲੱਖ ਰੁਪਏ ਨਗਦ ਦੇ ਦਿੱਤੇ। ਵਿਪੁਲ ਗੋਇਲ ਨੇ ਦੱਸਿਆ ਕਿ ਉਸ ਨੂੰ ਬਾਅਦ ਵਿਚ ਪਤਾ ਲੱਗਾ ਹੈ ਕਿ ਮੋਹਿਤ ਅਗਰਵਾਲ ਉਸ ਨਾਲ ਪੈਸਿਆਂ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button