Punjab

ਮਾਮਲਾ ਪੰਚਾਇਤੀ ਜ਼ਮੀਨ ‘ਤੇ ਕਬਜ਼ੇ ਦਾ : BDPO ਨੂੰ ਦਿੱਤੀ ਸ਼ਿਕਾਇਤ

ਸਖਤ ਕਾਰਵਾਈ ਦੀ ਕੀਤੀ ਮੰਗ

ਸੁਲਤਾਨਪੁਰ ਲੋਧੀ, 4 ਜੂਨ 2025 : ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਦੁੱਲਾਪੁਰ ਦੇ ਨਿਵਾਸੀਆਂ ਵੱਲੋਂ ਅੱਜ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਨੂੰ ਇੱਕ ਸ਼ਿਕਾਇਤ ਸੌਂਪਦਿਆਂ ਪੰਚਾਇਤੀ ਜਮੀਨ ਉੱਤੇ ਕਬਜ਼ਾ ਕਰਨ ਅਤੇ ਸਮਰਸੀਬਲ ਇੰਜਨ ਗਾਇਬ ਕਰਨ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਲਿਖਿਤ ਸ਼ਿਕਾਇਤ ਵਿੱਚ ਮੈਂਬਰ ਪੰਚਾਇਤ ਹਰਦੀਪ ਸਿੰਘ, ਰਾਜਵਿੰਦਰ ਕੌਰ, ਗਿਆਨੋ ਆਦਿ ਸਮੇਤ ਸਮੂਹ ਨਗਰ ਨਿਵਾਸੀ ਪਿੰਡ ਸ਼ਾਹਦੁੱਲਾਪੁਰ ਨੇ ਮੰਗ ਕੀਤੀ ਕਿ ਪੰਚਾਇਤ ਦੀ ਸ਼ਾਮਲਾਤ ਜਮੀਨ ਤੇ ਕਬਜਾ ਕਰਕੇ ਉਸ ਵਿੱਚੋਂ ਇੰਜਣ ਅਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਦੋ ਕਨਾਲ ਜਮੀਨ ਤੇ ਕਬਜ਼ਾ ਕਰ ਲਿਆ ਹੈ ਅਤੇ ਉਕਤ ਵਿਅਕਤੀਆਂ ਵੱਲੋਂ ਸਮਰਸੀਬਲ ਬੋਰ ਚੋਰੀ ਕਰਨ ਅਤੇ ਪੰਚਾਇਤ ਦੇ ਲੱਗੇ ਹੋਏ 9 ਰੁੱਖ ਸਮੇਤ ਵਣ ਵਿਭਾਗ ਦੇ ਜੰਗਲੇ ਚੋਰੀ ਕੀਤੇ ਹਨ। ਸ਼ਿਕਾਇਤ ਵਿੱਚ ਉਹਨਾਂ ਅੱਗੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਸ ਜਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਮੌਕੇ ਸ਼ਾਮਲਾਤ ਜਮੀਨ ਨੂੰ ਰਸਤਾ ਲਗਾ ਕੇ ਜਮੀਨ ਵੀ ਛਡਵਾਈ ਗਈ ਸੀ ਪਰ ਬੀਤੇ ਸ਼ਨੀਵਾਰ ਨੂੰ ਸਾਨੂੰ ਪਤਾ ਲੱਗਾ ਕਿ ਉਸ ਸ਼ਾਮਲਾਤ ਜਮੀਨ ਦੀ ਵੱਟ ਤੇ ਲੱਗੇ 9 ਰੁੱਖ ਸਮੇਤ ਜੰਗਲੇ ਵਣ ਵਿਭਾਗ ਪੰਜਾਬ ਨੂੰ ਕੱਟ ਕੇ ਵੱਟ ਨੂੰ ਪੱਧਰ ਕਰਕੇ ਆਪਣੀ ਜਮੀਨ ਵਿੱਚ ਰਿਲਾ ਲਿਆ ਹੈ। ਜਦਕਿ ਇਸ ਜਮੀਨ ਨੂੰ ਪ੍ਰਾਪਤ ਕਰਨ ਲਈ ਮਾਨਯੋਗ ਸਿਵਲ ਕੋਰਟ ਸੁਲਤਾਨਪੁਰ ਲੋਧੀ ਵਲੋ ਪੰਚਾਇਤ/ਸਾਬਕਾ ਸਰਪੰਚ ਆਦਿ ਦੇ ਹੱਕ ਵਿੱਚ ਫੈਸਲਾ ਹੋ ਚੁੱਕਾ ਹੈ ਅਤੇ ਕੇਸ ਬੰਦ ਕਰ ਦਿੱਤਾ ਗਿਆ ਸੀ ਪਰ ਮਾਨਯੋਗ ਅਦਾਲਤ ਦੇ ਹੁਕਮਾ ਨੂੰ ਛਿਕੇ ਟੰਗ ਕੇ ਕੁਝ ਵਿਅਕਤੀਆਂ ਵੱਲੋ ਪੰਚਾਇਤ ਦੀ ਸ਼ਾਮਲਾਤ ਜਮੀਨ ਤੇ ਕਬਜਾ ਕਰਕੇ ਉਸ ਵਿੱਚੋ ਇੰਜਣ ਅਤੇ ਬੋਰ ਚੋਰੀ ਕਰਨ ਅਤੇ ਪੰਚਾਇਤ ਦੇ ਲੱਗੇ ਹੋਏ 9 ਰੁੱਖ ਸਮੇਤ ਵਣ ਵਿਭਾਗ ਦੇ ਜੰਗਲੇ ਚੋਰੀ ਕੀਤੇ ਇੰਜਣ ਬੋਰ ਆਦਿ ਸਮਾਨ ਆਪਣੀ ਹਵੇਲੀ ਵਿੱਚ ਰੱਖ ਲਿਆ ਹੈ। ਇਹਨਾ ਦੋਸ਼ੀਆ ਖਿਲਾਫ ਕਾਰਵਾਈ ਕਰਕੇ ਪੰਚਾਇਤ ਦੀ ਜਮੀਨ ਦਾ ਕਬਜਾ ਵਾਪਸ ਪੰਚਾਇਤ ਨੂੰ ਦਿੱਤਾ ਜਾਵੇ ਅਤੇ ਇਹਨਾ ਖਿਲਾਫ ਚੋਰੀ ਕਰਨ ਅਤੇ ਰੁੱਖਾ ਨੂੰ ਨੁਕਸਾਨ ਪਾਹੁੰਚਣ ਸਬੰਧੀ ਮਾਮਲਾ ਦਰਜ ਕੀਤਾ ਜਾਵੇ। ਇਹਨਾ ਅਜਿਹੇ ਮਾੜੇ ਅਨਸਰ ਜੋ ਕੀ ਰੁੱਖਾ ਨੂੰ ਵੀ ਨਹੀ ਬਖਸ਼ਦੇ ਇਹਨਾ ਖਿਲਾਫ ਕਾਰਵਾਈ ਕਰਨ ਦੀ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button