Punjab

ਭੀਖੀ ਧਨੌਲਾ ਰੋਡ ’ਤੇ ਵਾਪਰਿਆ ਹਾਦਸਾ, ਬੱਚੇ ਸਣੇ ਔਰਤ ਦੀ ਮੌਤ; 4 ਜ਼ਖਮੀ

ਭੀਖੀ, 1 ਜੁਲਾਈ : ਭੀਖੀ ਧਨੌਲਾ ਰੋਡ ‘ਤੇ ਇੱਕ ਅਲਟੋ ਤੇ ਬਲੈਰੋ ਗੱਡੀ ਦੀ ਟੱਕਰ ‘ਚ ਇੱਕ ਔਰਤ ਤੇ ਬੱਚੇ ਦੀ ਮੌਤ ਹੋ ਗਈ ਜਦੋਂਕਿ ਇੱਕ ਬੱਚੇ ਸਮੇਤ ਚਾਰ ਜ਼ਖਮੀ ਹੋ ਗਏ। ਇਸ ਮਾਮਲੇ ’ਚ ਭੀਖੀ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦਲੇਲ ਸਿੰਘ ਵਾਲਾ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਭੀਖੀ ਧਨੌਲਾ ਰੋਡ ‘ਤੇ ਅੱਜ ਅਲਟੋ ਐਚਆਰ 28ਡੀ 5312 ਤੇ ਬਲੈਰੋ ਗੱਡੀ ਪੀਬੀ 13ਬੀਯੂ 2626 ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੌਰਾਨ ਅਲਟੋ ’ਚ 6 ਲੋਕ ਸਵਾਰ ਸਨ। ਇੰਨ੍ਹਾਂ ਵਿੱਚੋਂ ਇੱਕ ਔਰਤ ਰੂਬਲ (27) ਤੇ ਇੱਕ ਬੱਚਾ ਏਕਮਜੋਤ (12) ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਬੱਬੀ ਪੁੱਤਰ ਹਾਕਮ ਸਿੰਘ, ਬੱਬੀ ਦੀ ਭੈਣ ਅਮਨਦੀਪ ਕੌਰ ਤੇ ਜੀਜਾ ਜਗਦੀਪ ਸਿੰਘ ਤੇ ਇੱਕ ਬੱਚਾ ਰਮਨਦੀਪ ਸਿੰਘ ਲੋਹਾਖੇੜਾ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਲੋਹਾ ਖੇੜਾ ਵਾਲੇ ਬੱਚੇ ਰਮਨਦੀਪ ਸਿੰਘ ਨੂੰ ਰੈਫ਼ਰ ਕਰ ਦਿੱਤਾ ਗਿਆ। ਥਾਣਾ ਭੀਖੀ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਜਾਂਚ ਕਰ ਰਹੇ ਹਾਂ।

Related Articles

Leave a Reply

Your email address will not be published. Required fields are marked *

Back to top button