Punjab

ਮਾਨਸਿਕ ਪਰੇਸ਼ਾਨੀ ਕਾਰਨ ਦੋ ਵਿਅਕਤੀਆਂ ਨੇ ਕੀਤੀ ਖੁਦਕੁਸ਼ੀ

ਪੁਲਿਸ ਨੇ ਮਾਮਲਾ ਦਰਜ ਕਰਨ ਮਗਰੋਂ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਬਠਿੰਡਾ, 7 ਅਗਸਤ :  ਪਿੰਡ ਸਿਧਾਣਾ ਵਿਖੇ ਪਤਨੀ ਨਾਲ ਝਗੜੇ ਤੋਂ ਬਾਅਦ ਪਤੀ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੰਗਾ ਸਿੰਘ ਵਾਸੀ ਜੀਵਨ ਸਿੰਘ ਨਗਰ, ਮਹਿਰਾਜ ਰੋਡ ਭਾਈਰੂਪਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਣਜੀਤ ਸਿੰਘ ਤੇ ਉਸ ਦੀ ਪਤਨੀ ਹੈਪੀ ਕੌਰ ’ਚ ਝਗੜਾ ਚੱਲਦਾ ਸੀ, ਜਿਸ ਕਾਰਨ ਲੜਕੀ ਦੀ ਮਾਂ ਉਸ ਨੂੰ ਪੇਕੇ ਪਿੰਡ ਲੈ ਆਈ। ਰਣਜੀਤ ਸਿੰਘ ਹੈਪੀ ਕੌਰ ਨੂੰ ਸਹੁਰੇ ਘਰ ਲਿਆਉਣਾ ਚਾਹੁੰਦਾ ਸੀ ਜਦਕਿ ਸੱਸ ਲੜਕੀ ਨੂੰ ਸਹੁਰੇ ਘਰ ਆਉਣ ਨਹੀਂ ਦੇ ਰਹੀ ਸੀ, ਇਸੇ ਕਾਰਨ ਰਣਜੀਤ ਸਿੰਘ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਹੈਪੀ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਭਾਈਰੂਪਾ ਵਿਖੇ ਘਰ ’ਚੋਂ ਹਿੱਸਾ ਮੰਗਣ ’ਤੇ ਜ਼ਮੀਨ ਖਰੀਦ ਕੇ ਪੈਸੇ ਨਾ ਦੇਣ ਕਾਰਨ ਬਜ਼ੁਰਗ ਨੇ ਜ਼ਹਿਰੀਲੀ ਸਪਰੇਅ ਪੀ ਕੇ ਆਤਮ ਹੱਤਿਆ ਕਰ ਲਈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਭਾਈਰੂਪਾ ਨੇ ਰਾਜਵਿੰਦਰ ਕੌਰ ਵਾਸੀ ਭਾਈਰੂਪਾ, ਰਾਜਵਿੰਦਰ ਕੌਰ ਪਤਨੀ ਗਮਦੂਰ ਸਿੰਘ ਵਾਸੀ ਸਰਾਵਾ ਬਾਜ਼ਾਖਾਨਾ, ਜਗਤਾਰ ਸਿੰਘ ਤੇ ਜਸਪ੍ਰੀਤ ਕੌਰ ਵਾਸੀ ਭਾਈਰੂਪਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਵਿਅਕਤੀ ਉਸ ਦੇ ਪਿਤਾ ਤੋਂ ਘਰ ’ਚ ਹਿੱਸਾ ਅਤੇ ਉਸ ਦੀ ਜ਼ਮੀਨ ਖਰੀਦ ਕੇ ਪੈਸੇ ਨਹੀਂ ਦੇ ਰਹੇ ਸਨ। ਇਸੇ ਪਰੇਸ਼ਾਨੀ ’ਚ ਹੀ ਉਸ ਦੇ ਪਿਤਾ ਨੈਬ ਸਿੰਘ ਨੇ ਜ਼ਹਿਰੀਲੀ ਸ਼ਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button