Punjab

ਮਠਿਆਈ ਖਰੀਦਣ ਜਾ ਰਹੀ ਔਰਤ ਦੀ ਸੜਕ ਹਾਦਸੇ ਦੌਰਾਨ ਮੌਤ

ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਅਕਤੂਬਰ : ਵਾਹਨ ਚਾਲਕ ਦੀ ਲਾਪਰਵਾਹੀ ਦੇ ਚਲਦਿਆਂ ਇੱਕ ਅਧੇੜ ਉਮਰ ਦੀ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਮਹਿਲਾ ਦੀ ਬੇਟੀ ਫੱਟੜ ਹੋ ਗਈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਇਆਲੀ ਚੌਂਕ ਦੇ ਆਨੰਦ ਨਗਰ ਇਲਾਕੇ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਫੂਲੋ ਦੇਵੀ ਉਹਨਾਂ ਦੇ ਕੋਲ ਹੀ ਰਹਿੰਦੀ ਫੂਲੋ ਦੇਵੀ ਮਾਤਾ ਸ਼ੈਲੋ ਕੁਮਾਰੀ ਨਾਲ ਮੈਡੀਵੇਜ ਹਸਪਤਾਲ ਦੇ ਲਾਗੇ ਪੈਂਦੀ ਇੱਕ ਸਵੀਟਸ ਸ਼ਾਪ ਤੋਂ ਮਠਿਆਈ ਖਰੀਦਣ ਗਈਆਂ ਸਨ। ਜਿਵੇਂ ਹੀ ਉਹ ਫਿਰੋਜ਼ਪੁਰ ਰੋਡ ਵਾਲੀ ਸੜਕ ਕ੍ਰੋਸ ਕਰਨ ਲੱਗੀਆਂ ਤਾਂ ਮੁੱਲਾਪੁਰ ਵਾਲੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਦੇ ਦੌਰਾਨ ਸ਼ੈਲੋ ਕੁਮਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਫੂਲੋ ਦੇਵੀ ਨੂੰ ਫੱਟੜ ਹਾਲਤ ਵਿੱਚ ਹਸਪਤਾਲ ਲੈਜਾਂਦਾ ਗਿਆ। ਫੱਟੜ ਹੋਈ ਫੂਲੋ ਦੇਵੀ ਦੀ ਮਦਦ ਕਰਨ ਦੀ ਬਜਾਏ ਕਾਰ ਚਾਲਕ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੇ ਏਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ ਇਹ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਕਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button