Punjab

ਭੇਤਭਰੇ ਹਾਲਾਤ ‘ਚ ਰੇਲਵੇ ਮੁਲਾਜ਼ਮ ਦੀ ਮੌਤ

ਬਾਲ ਕਿਸ਼ਨ

ਫਿਰੋਜ਼ਪੁਰ, 30 ਨਵੰਬਰ : ਸਥਾਨਕ ਰਿਖੀ ਕਲੋਨੀ ’ਚ ਰਹਿੰਦੇ ਇਕ ਰੇਲਵੇ ਮੁਲਾਜ਼ਮ ਦੀ ਬੀਤੀ ਰਾਤ ਸੁੱਤੇ ਪਏ ਦੀ ਹੋਈ ਮੌਤ ਉਸ ਵੇਲੇ ਪਰਿਵਾਰਕ ਵਿਵਾਦਾਂ ਵਿਚ ਆ ਗਈ,ਜਦੋਂ ਰੇਲਵੇ ਮੁਲਾਜ਼ਮ ਦੀ ਭੈਣ ਨੇ ਆਪਣੇ ਭਰਾ ਦੀ ਮੌਤ ’ਤੇ ਸਵਾਲ ਖੜ੍ਹੇ ਕਰ ਦਿੱਤੇ। ਰੇਲਵੇ ਮੁਲਾਜ਼ਮ ਦੀ ਪਛਾਣ ਪੁਨੀਤ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਪੁਨੀਤ ਦੀ ਦੇਹ ਨੂੰ ਪੋੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਨੀਤ ਕੁਮਾਰ ਵਾਸੀ ਰਿਖੀ ਕਲੋਨੀ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਰਾਤ ਨੂੰ ਵਧੀਆ ਤਰੀਕੇ ਨਾਲ ਖਾਣਾ ਖਾ ਕੇ ਸੁੱਤੇ ਸੀ, ਜਦੋਂ ਸਵੇਰੇ ਉਠਾਇਆ ਤਾ ਉਹ ਨਹੀਂ ਉੱਠੇ। ਇਸ ’ਤੇ ਜਦੋਂ ਉਸ ਨੇ ਗੁਆਂਢੀਆਂ ਨੂੰ ਬੁਲਾਇਆ ਤਾਂ ਉਹਨਾਂ ਨੇ ਵੀ ਆ ਕੇ ਵੇਖਿਆ ਕਿ ਉਸ ਦਾ ਪਤੀ ਮ੍ਰਿਤਕ ਜਾਪ ਰਿਹਾ ਹੈ। ਪੁਨੀਤ ਦੀ ਮੌਤ ’ਤੇ ਵਿਵਾਦ ਉਸ ਵੇਲੇ ਹੋਇਆ ਜਦੋਂ ਮੌਤ ਦੀ ਖ਼ਬਰ ਮ੍ਰਿਤਕ ਦੀ ਭੈਣ ਨੂੰ ਮਿਲੀ ਤਾਂ ਉਸ ਨੇ ਆਪਣੇ ਭਰਾ ਦੀ ਮੌਤ ’ਤੇ ਸ਼ੱਕ ਪ੍ਰਗਟਾਇਆ ਅਤੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਟਮ ਵਾਸਤੇ ਪੁਨੀਤ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਮੁਤਾਬਿਕ ਮ੍ਰਿਤਕ ਦੀ ਭੈਣ ਵੱਲੋਂ ਖੁਦਕੁਸ਼ੀ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਜਿਵੇਂ ਹੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਏਗੀ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਉਹ ਕਰ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button