Punjab

ਭਗਤੀ ਭਜਨ ਗਰੁੱਪ ਦੁਆਰਾ ਮਹੀਨੇਵਾਰ ਕੀਰਤਨ ਕੀਤਾ ਗਿਆ

ਫ਼ਿਰੋਜ਼ਪੁਰ, 2 ਜਨਵਰੀ-  (ਜਸਵਿੰਦਰ ਸਿੰਘ ਸੰਧੂ)– ਭਗਤੀ ਭਜਨ ਗਰੁੱਪ ਦੁਆਰਾ ਆਪਣੇ ਮਹੀਨੇਵਾਰ ਕੀਰਤਨ ਪ੍ਰੋਗਰਾਮ ਨੂੰ ਅੱਗੇ ਵਧਾਉਦੇ ਹੋਏ ਅੱਜ ਦਾ ਕੀਰਤਨ ਰਾਜਿੰਦਰ ਦੁੱਗਲ ਦੇ ਨਿਵਾਸ ਵਿਖੇ ਕੀਤਾ ਗਿਆ। ਕੀਰਤਨ ਦੀ ਸ਼ੁਰੂਆਤ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਚੇਅਰਮੈਨ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫ਼ਿਰੋਜ਼ਪੁਰ) ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ। ਧਰਮਪਾਲ ਬਾਂਸਲ ਵੱਲੋਂ ਸਤਿਸੰਗ ਦੀ ਮਹਤੱਤਾ ਬਾਰੇ ਦੱਸਿਆ ਗਿਆ “ਕਲਯੁੱਗ ਕੇਵਲ ਹਰੀ ਕੀਰਤਨ ਸੋ ਨਿਸ਼ਚੈ ਹੋ ਕਲਿਆਣ” ਸਤਿਸੰਗ ਦਾ ਮਤਲਬ ਇੱਕ ਅਜਿਹੇ ਆਚਰਨ ਦੀ ਤਿਆਰੀ ਹੈ, ਜਿਸ ਵਿੱਚ ਇਮਾਨਦਾਰੀ, ਨਿਸ਼ਟਾ, ਮਿਹਨਤ, ਪਰਿਵਾਰ, ਸਫਲਤਾ ਅਤੇ ਰਾਸ਼ਟਰ ਸਭ ਕੁਝ ਸਮਾਇਆ ਹੋਵੇ। ਸਤਿਸੰਗ ਕੀਰਤਨ ਵਿੱਚ ਆਉਣ ਨਾਲ ਮਨ ਸ਼ਾਤ ਰਹਿਣ ਲੱਗਦਾ ਹੈ, ਸੋਚ ਬਦਲਣ ਲੱਗਦੀ ਹੈ ਅਸੀ ਹਨੇਰੇ ਤੋਂ ਚਾਨਣ ਵੱਲ ਜਾਣਾ ਸ਼ੁਰੂ ਕਰਦੇ ਹਾਂ ਅਤੇ ਸਾਨੂੰ ਸਾਰੇ ਆਪਣੇ ਲੱਗਣ ਲੱਗਦੇ ਹਨ । ਇਸ ਮੌਕੇ ਧਰਮਪਾਲ ਬਾਂਸਲ ਵੱਲੋ “ਤੁਜੇ ਦੇਖ ਕੇ ਦਿਲ ਭਰਤਾ ਨਹੀ ਅਬ ਕਿਆ ਕਰੂ ਸਾਵਰਿਆ” ਆਦਿ ਭਜਨ ਗਾਇਨ ਕੀਤੇ ਗਏ ਜਿਸ ਵਿੱਚ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ ਵੱਲੋ ਮਿਊਜਿਕ ਦਿੱਤਾ ਗਿਆ । ਰਾਜੂ ਖੱਟਰ ਅਤੇ ਰਾਜੇਸ਼ ਮਲਹੋਤਰਾ ਵੱਲੋਂ ਭਗਤੀ ਭਜਨ ਗਰੁੱਪ ਨਾਲ 100 ਪਰਿਵਾਰ ਹੋਰ ਜੋੜਣ ਦਾ ਟੀਚਾ ਮਿਥਿਆ ਗਿਆ। ਰਾਜੇਸ਼ ਮਲਹੋਤਰਾ (ਕੇ ਸੰਨਜ ਹੋਟਲ), ਰਾਕੇਸ਼ ਪਾਠਕ (ਚੇਅਰਮੈਨ ਪੰਜਾਬ ਫਾਰਮੇਸੀ ਕਾਲਜ ਸਾਈਆਂ ਵਾਲਾ) ਵੱਲੋਂ ਇਸ ਪ੍ਰੋਗਰਾਮ ਦੀ ਦੇਖਰੇਖ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਮੌਕੇ ਰਾਜੂ ਖੱਟਰ (ਗੁਰੂ ਨਾਨਕ ਟਰਾਸਪੋਰਟ ਕੰਪਨੀ), ਐੱਨਕੇ ਛਾਬੜਾ(ਰਿਟਾਇਰਡ ਚੀਫ ਮੈਨੇਜਰ ਬੈਂਕ ਆਫ ਬੜੋਦਾ), ਡਾ. ਬੰਨੀ ਨੰਦਾ (ਡਾਇਰੈਕਟਰ ਯੁਰੋ ਕਿਡਸ ਸਕੂਲ ), ਮੁਕੇਸ਼ ਗੋਇਲ (ਰਿਟਾਇਰਡ ਐੱਸਡੀਓ), ਪਵਨ ਕਾਲੀਆ (ਐਸਟਰੋਲਾਜਿਸਟ), ਕੁਲਦੀਪ ਗੱਖੜ (ਉੱਘੇ ਵਪਾਰੀ), ਮਾਨਵ ਜਿੰਦਲ (ਪਰਚੇਜਿੰਗ ਅਫਸਰ ਪਨਸਪ), ਸ਼ੁਭਾਸ਼ ਚੌਧਰੀ, ਰਾਜ ਕੁਮਾਰ ਕੱਕੜ ਅਤੇ ਸਤਪਾਲ ਗਰੋਵਰ ਆਦਿ ਸ਼ਾਮਲ ਰਹੇ।

Related Articles

Leave a Reply

Your email address will not be published. Required fields are marked *

Back to top button